[gtranslate]

Manawatū ਫਾਰਮ ‘ਚ Animal ਨੇ ਪਾਇਆ ਗਾਹ, ਇੱਕ ਵਿਅਕਤੀ ਗੰਭੀਰ ਰੂਪ ‘ਚ ਕੀਤਾ ਜ਼* ਖਮੀ !

ਸੋਮਵਾਰ ਦੁਪਹਿਰ ਵੇਲੇ ਮਾਰਟਨ ਦੇ ਪੂਰਬ ਵਿੱਚ ਇੱਕ ਫਾਰਮ ‘ਚ ਜਾਨਵਰਾਂ ਦੇ ਹਮਲੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਦੁਪਹਿਰ ਲਗਭਗ 2.15 ਵਜੇ ਮਾਕਿਨੋ ਰੋਡ, ਹਾਲਕੋਂਬੇ ‘ਤੇ ਵਾਪਰੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਘਟਨਾ ਨਾਲ ਸਬੰਧਿਤ ਜਾਨਵਰ ਨੂੰ destroyed ਕਰ ਦਿੱਤਾ ਗਿਆ ਸੀ। ਸੇਂਟ ਜੌਨ ਨੇ ਕਿਹਾ ਕਿ ਇੱਕ ਐਂਬੂਲੈਂਸ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਮੈਨੇਜਰ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ। “ਸਾਡੇ ਅਮਲੇ ਨੇ ਇੱਕ ਮਰੀਜ਼ ਦਾ ਮੁਲਾਂਕਣ ਕੀਤਾ ਸੀ ਅਤੇ ਇਲਾਜ ਕੀਤਾ ਜਿਸਦੀ ਹਾਲਤ ਗੰਭੀਰ ਸੀ ਉਸ ਨੂੰ ਪਾਮਰਸਟਨ ਨੌਰਥ ਹਸਪਤਾਲ ਲਿਜਾਇਆ ਗਿਆ ਸੀ।” ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਘਟਨਾ ਵਿੱਚ ਕਿਸ ਕਿਸਮ ਦਾ ਜਾਨਵਰ ਸ਼ਾਮਿਲ ਸੀ।

Leave a Reply

Your email address will not be published. Required fields are marked *