[gtranslate]

ਟੀਪੂਕੀ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ* ਤ ਮਾਮਲੇ ‘ਚ ਨਵਾਂ ਮੋੜ ! ਇੱਕ ਹੋਰ ਪੰਜਾਬੀ ਮੁੰਡਾ ਆਇਆ ਸ਼ੱਕ ਦੇ ਘੇਰੇ ਚ ! ਪੜ੍ਹੋ ਪੂਰੀ ਖ਼ਬਰ

ਟੀਪੂਕੀ ਤੋਂ ਪੰਜਾਬੀ ਭਾਈਚਾਰੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਪੰਜਾਬੀ ਨੌਜਵਾਨ ਅਮਰਜੀਤ ਸਿੰਘ ਦੀ ਮੌ* ਤ ਦੇ ਮਾਮਲੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ‘ਤੇ ਹੀ ਇਲਜ਼ਾਮ ਲਾਏ ਗਏ ਹਨ। ਟੀਪੂਕੀ ਦੇ ਵਾਸੀ 40 ਸਾਲਾ ਸੁਪਿੰਦਰਜੀਤ ਸਿੰਘ ਨੂੰ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਮੌਤ ਦਾ ਕਾਰਨ ਬਣਨ ਦੇ ਇਲਜ਼ਾਮ ‘ਚ ਬੀਤੇ ਦਿਨ ਟੌਰੰਗੇ ਦੀ ਰਜਿਸਟਰਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸਥਾਨਕ ਰਿਪੋਰਟ ਮੁਤਾਬਿਕ ਇਹ ਹਾਦਸਾ ਪੋਂਗਕਾਵਾ ਦੇ ਮਾਨੀਆਤੁਤੂ ਰੋਡ ‘ਤੇ 3 ਜੂਨ ਨੂੰ ਹੋਇਆ ਸੀ, ਇਹ ਹਾਦਸਾ ਇੱਕ ਸਿੰਗਲ ਵਾਹਨ ਹਾਦਸਾ ਸੀ। ਇਹ ਗੱਲ ਸਾਹਮਣੇ ਆਇਆ ਹੈ ਅਮਰਜੀਤ ਸਿੰਘ ਉਸ ਵੇਲੇ ਕਾਰ ‘ਚ ਸਵਾਰ ਸੀ ਅਤੇ ਅਗਲੇ ਦਿਨ ਉਹ ਟੀਪੂਕੀ ਦੇ ਇੱਕ ਘਰ ਵਿੱਚ ਮ੍ਰਿਤਕ ਮਿਲਿਆ ਸੀ। ਪੁਲਿਸ ਅਨੁਸਾਰ ਇਸ ਹਾਦਸੇ ਬਾਰੇ ਉਸ ਵੇਲੇ ਕੋਈ ਰਿਪੋਰਟ ਨਹੀਂ ਹੋਈ ਸੀ। ਫਿਲਹਾਲ ਅਗਲੀ ਸੁਣਵਾਈ 14 ਜੁਲਾਈ ਨੂੰ ਹੋਵਗੀ ਅਤੇ ਸੁਪਿੰਦਰਜੀਤ ਸਿੰਘ ਨੂੰ ਸਖਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਗਈ ਹੈ। ਮਾਹਿਰਾਂ ਅਨੁਸਾਰ ਅਜਿਹੇ ਮਾਮਲਿਆਂ ‘ਚ 10 ਸਾਲ ਕੈਦ ਜਾਂ $20,000 ਜ਼ੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਮੌਕੇ ਤੇ ਗੱਡੀ ਨਾ ਰੋਕਣ ਤੇ ਪੁਲਿਸ ਨੂੰ ਰਿਪੋਰਟ ਨਾ ਕਰਨ ਲਈ 3 ਮਹੀਨੇ ਕੈਦ ਜਾਂ $4,500 ਜ਼ੁਰਮਾਨਾ ਜਾਂ ਦੋਵੇਂ।

Likes:
0 0
Views:
142
Article Categories:
New Zeland News

Leave a Reply

Your email address will not be published. Required fields are marked *