[gtranslate]

Whangaparāoa Storage Yard ‘ਚ ਲੱਗੀ ਭਿ* ਆਨਕ ਅੱ* ਗ, ਬੁਝਾਉਣ ਲਈ ਕਰਨੀ ਪਈ ਜੱਦੋ ਜਹਿਦ !

ਵਾਂਗਾਪਾਰਾਓਆ ਸਟੋਰੇਜ ਯਾਰਡ ਵਿੱਚ ਬੀਤੀ ਰਾਤ ਇੱਕ ਕਿਸ਼ਤੀ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਆਕਲੈਂਡ ਦੇ ਫਾਇਰਫਾਈਟਰਾਂ ਨੇ ਇਸ ਭਿਆਨਕ ਅੱਗ ‘ਤੇ ਕਾਫੀ ਮੁਸ਼ੱਕਤ ਦੇ ਨਾਲ ਕਾਬੂ ਪਾਇਆ। ਫਾਇਰ ਐਂਡ ਐਮਰਜੈਂਸੀ (FENZ) ਦੇ ਅਮਲੇ ਨੂੰ ਰਾਤ 2.30 ਵਜੇ ਤੋਂ ਠੀਕ ਪਹਿਲਾਂ ਪੌਪਲਰ ਰੋਡ, ਸਟੈਨਮੋਰ ਬੇ ਵਿਖੇ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ 16 ਮੀਟਰ ਲੰਬੇ ਜਹਾਜ਼ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਦੇਖਿਆ। FENZ ਦੇ ਬੁਲਾਰੇ ਨੇ ਕਿਹਾ ਕਿ ਕਿਸ਼ਤੀ ਵਿੱਚ ਲੱਗੀ ਤੀਜੀ-ਅਲਾਰਮ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਕਈ ਫਾਇਰ ਸਟੇਸ਼ਨਾਂ ਤੋਂ ਪਹੁੰਚੇ ਬਾਰਾਂ ਟਰੱਕ ਅੱਗ ‘ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਸਨ।

Leave a Reply

Your email address will not be published. Required fields are marked *