ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਡੌਲੀ ਸੋਹੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ ਕੁੱਝ ਘੰਟੇ ਪਹਿਲਾਂ ਹੀ ਖਬਰ ਆਈ ਸੀ ਕਿ ਡੌਲੀ ਦੀ ਭੈਣ ਅਮਨਦੀਪ ਸੋਹੀ ਨਹੀਂ ਰਹੇ। ਇਸ ਦੇ ਨਾਲ ਹੀ ਉਨ੍ਹਾਂ ਦੀ ਮੌਤ ਦੇ ਕੁੱਝ ਘੰਟਿਆਂ ਬਾਅਦ ਹੀ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮਨਦੀਪ ਤੋਂ ਬਾਅਦ ਹੁਣ ਡੌਲੀ ਸੋਹੀ ਦਾ ਵੀ ਦਿਹਾਂਤ ਹੋ ਗਿਆ ਹੈ। ਡੌਲੀ ਸੋਹੀ ਸਰਵਾਈਕਲ ਕੈਂਸਰ ਤੋਂ ਪੀੜਤ ਸੀ। ਰਿਪੋਰਟ ਦੇ ਅਨੁਸਾਰ, ਡੌਲੀ ਦੇ ਪਰਿਵਾਰ ਨੇ ਲਿਖਿਆ, “ਸਾਡੀ ਪਿਆਰੀ ਡੌਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਇਸ ਨੁਕਸਾਨ ‘ਤੇ ਅਸੀਂ ਸਦਮੇ ‘ਚ ਹਾਂ। ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਕੀਤਾ ਜਾਵੇਗਾ।” ਅਦਾਕਾਰਾ ਦੇ ਪਰਿਵਾਰ ਲਈ ਇਹ ਸਮਾਂ ਬਹੁਤ ਮੁਸ਼ਕਿਲ ਹੈ। ਕੁਝ ਘੰਟਿਆਂ ਵਿਚ ਹੀ ਉਨ੍ਹਾਂ ਦੀਆਂ ਦੋਵੇਂ ਧੀਆਂ ਦੀ ਮੌਤ ਹੋ ਗਈ ਹੈ। ਅਮਨਦੀਪ ਵੀ ਆਪਣੀ ਭੈਣ ਡੌਲੀ ਵਾਂਗ ਅਦਾਕਾਰਾ ਸੀ।
