ਮੈਨੂਕਾਊ-ਆਕਲੈਂਡ ਹਾਈਵੇਅ ‘ਤੇ ਇੱਕ ਵਕੀਲ ਨੇ ਇੱਕ ਬੈਨਰ ਲਗਾ ਲਿਆ ਫਾ/ਹਾ, 1 ਵੀਡੀਓ ਵੀ ਕੀਤੀ ਜਾਰੀ, ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼ !

AUCKLAND LAWYER HANGS HIMSELF

ਆਤਮ-ਹੱਤਿਆ ਸ਼ਬਦ ਜੀਵਨ ਤੋਂ ਡਰ ਕੇ ਭੱਜਣ ਦਾ ਡਰਾਉਣਾ ਸੱਚ ਹੈ ਜੋ ਦਿਲ ਨੂੰ ਡਰਾਉਂਦਾ ਹੈ, ਖੌਫ ਪੈਦਾ ਕਰਦਾ ਹੈ, ਦਰਦ ਦਿੰਦਾ ਹੈ। ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਇੱਥੇ ਵੀ ਪਿਛਲੇ ਸਮੇਂ ਦੌਰਾਨ ਆਤਮ ਹੱਤਿਆਵਾਂ ਦੀਆਂ ਘਟਨਾਵਾਂ ‘ਚ ਕਾਫੀ ਜਿਆਦਾ ਵਾਧਾ ਹੋਇਆ ਹੈ। ਪਰ ਇੰਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਲਈ ਮੈਨੂਕਾਓ ਤੋ ਆਕਲੈਂਡ ਜਾਦੇ ਮੋਟਰਵੇਅ ਨੰਬਰ 1 ‘ਤੇ ਇੱਕ ਵਕੀਲ ਨੇ ਈਸਟ ਟਮਾਕੀ ਦੇ ਪੁੱਲ ‘ਤੇ ਫਾਹਾ ਲੈਣ ਦਾ ਡਰਾਮਾ ਕੀਤਾ ਹੈ। ਪੇਸ਼ੇ ਵਜੋਂ ਵਕੀਲ ਵਿਅਕਤੀ ਨੇ ਇਹ ਡਰਾਮਾ ਇਸ ਲਈ ਕੀਤਾ ਹੈ ਕਿ ਉਹ ਮੀਡੀਆ ਅਤੇ ਸਰਕਾਰ ਦਾ ਧਿਆਨ ਨਿਊਜ਼ੀਲੈਂਡ ‘ਚ ਵੱਧ ਰਹੀਆਂ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵੱਲ ਖਿੱਚ ਸਕੇ ਅਤੇ ਇੰਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਦੱਸ ਦੇਈਏ ਪਹਿਲਾਂ ਵਕੀਲ ਨੇ ਇਸ ਸਬੰਧੀ ਵੀਡੀਓ ਬਣਾ ਕੇ ਪਾਈ ਸੀ ਅਤੇ ਦੱਸਿਆ ਕਿ ਉਹ ਸੁਰੱਖਿਅਤ ਰਹਿ ਕੇ ਇਹ ਸਟੰਟ ਕਰ ਰਿਹਾ ਹੈ ਅਤੇ ਫਿਰ ਪੁਲ ਦੇ ਜੰਗਲੇ ‘ਤੇ ਇੱਕ ਬੈਨਰ ਲਗਾਇਆ।

ਆਕਲੈਂਡ ਦੇ ਵਕੀਲ (ਅਤੇ ਸੁਸਾਈਡ ਰਿਡਕਸ਼ਨ ਟਰੱਸਟ ਦੇ ਸਹਿ-ਸੰਸਥਾਪਕ) ਡੇਵ ਜੈਕਸ ਦਾ ਕਹਿਣਾ ਹੈ ਕਿ ਉਸਦੀ ਸੰਸਥਾ ਕੋਲ ਲੋਕਾਂ ਨੂੰ ਤੰਦਰੁਸਤ ਹੋਣ ਦੇ ਨਾਲ-ਨਾਲ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਬਹੁਤ ਸਾਰੇ ਅਰਥਪੂਰਨ ਸਾਧਨ ਹਨ, ਪਰ ਮੁੱਖ ਧਾਰਾ ਦੇ ਤਿੰਨ ਚੌਥਾਈ ਮੀਡੀਆ ਨੇ ਉਸ ਦੇ ਅਦਾਇਗੀ ਵਿਗਿਆਪਨ ਬੁਕਿੰਗ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਨਤੀਜੇ ਵਜੋਂ ਉਹਨਾਂ ਦੀ ਕੋਸ਼ਿਸ਼ ਕਾਮਯਾਬ ਨਹੀਂ ਰਹੀ। ਜੈਕਸ ਨੂੰ ਉਮੀਦ ਹੈ ਕਿ ਇਹ ਕਾਰਵਾਈ ਜਾਗਰੂਕਤਾ ਵਧਾਏਗੀ ਅਤੇ ਸਾਰੇ ਕੀਵੀ ਘਟਨਾਵਾਂ ਨੂੰ ਰੋਕਣ ਲਈ ਉਸ ਦੇ ਨਾਲ ਸਾਂਝ ਪਾਉਣਗੇ।

Leave a Reply

Your email address will not be published. Required fields are marked *