[gtranslate]

ਆਕਲੈਂਡ ‘ਚ ਆਏ ਤੂਫ਼ਾਨ ਤੋਂ ਬਾਅਦ ਇਸ ਬਿਲਡਰ ਨੇ ਵਧਾਇਆ ਮਦਦ ਦਾ ਹੱਥ, ਇੰਝ ਕੀਤੀ ਲੋਕਾਂ ਦੀ ਸਹਾਇਤਾ

Auckland tornado Hero builder

ਦੱਖਣੀ ਆਕਲੈਂਡ ਦੇ ਉਪਨਗਰ Papatoetoe ਵਿੱਚ ਕੁੱਝ ਦਿਨ ਪਹਿਲਾ ਆਏ ਤੂਫਾਨ ਦੌਰਾਨ ਕਈ ਸੰਪਤੀਆਂ ਅਤੇ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ। ਇਹ ਤੂਫ਼ਾਨ ਇਨ੍ਹਾਂ ਖਤਰਨਾਕ ਸੀ ਕਿ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਸੀ, ਜਾਨ ਗਵਾਉਣ ਵਾਲਿਆਂ ਵਿੱਚ ਇੱਕ ਭਰਤੀ ਵੀ ਸ਼ਾਮਿਲ ਸੀ। ਆਕਲੈਂਡ ਕੌਂਸਲ ਨੇ ਪੁਸ਼ਟੀ ਕੀਤੀ ਸੀ ਕਿ 67 ਸਥਾਨਕ ਵਸਨੀਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇ ਨੁਕਸਾਨ ਦੇ ਵੱਡੇ ਪੱਧਰ ਦੇ ਕਾਰਨ ਐਮਰਜੈਂਸੀ ਰਿਹਾਇਸ਼ ਵਿੱਚ ਰਹਿਣਾ ਪੈ ਰਿਹਾ ਹੈ।ਇਸ ਤੂਫ਼ਾਨ ਦੌਰਾਨ ਇੱਕਲੇ ਘਰਾਂ ਨੂੰ ਹੀ ਨਹੀਂ ਸਗੋਂ ਦਰਖਤਾਂ ਸਣੇ ਬਿਜਲੀ ਪ੍ਰਬੰਧ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ ਅਤੇ ਬਿਜਲੀ ਦੀਆਂ ਲਾਈਨਾਂ ਵੀ ਧਰਤੀ ‘ਤੇ ਆ ਗਈਆਂ ਸਨ। ਤੂਫ਼ਾਨ ਤੋਂ ਬਾਅਦ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕਰਨ ਬਹੁਤ ਸਾਰੇ ਲੋਕਾਂ ਵੱਲੋ ਮਦਦ ਦਾ ਹੱਥ ਵੀ ਵਧਾਇਆ ਗਿਆ ਹੈ।

ਉਨ੍ਹਾਂ ਵਿੱਚੋਂ ਇੱਕ ਬਿਲਡਰ ਸੁਲੇਂਦਰ ਰਾਜੂ ਵੀ ਹਨ। ਜੋ ਇਸ ਤੂਫ਼ਾਨੀ ਝੱਖੜ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ। ਬਿਲਡਰ ਰਾਜੂ ਨੇ 60 ਤੋਂ ਵੱਧ ਘਰਾਂ ‘ਤੇ ਤਰਪਾਲਾਂ ਪਾਉਣ ਲਈ ਮਦਦ ਕੀਤੀ ਹੈ, ਜਿਨ੍ਹਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਖਿੜਕੀਆਂ ਦੱਖਣੀ ਆਕਲੈਂਡ ਵਿੱਚ ਆਏ ਤੂਫਾਨ ਤੋਂ ਬਾਅਦ ਟੁੱਟ ਗਈਆਂ ਸਨ ਬਿਲਡਰ ਰਾਜੂ ਦਾ ਕਹਿਣਾ ਹੈ ਕਿ ਉਹ ਸਿਰਫ ਮਦਦ ਕਰਨਾ ਚਾਹੁੰਦਾ ਸੀ। Papatoetoe ਵਿੱਚ ਆਲ ਇਨ ਵਨ ਬਿਲਡਰਜ਼ ਕੰਪਨੀ ਲਿਮਟਿਡ ਦੇ ਮਾਲਕ, 46 ਸਾਲਾ ਸੁਲੇਂਦਰ ਰਾਜੂ ਦੀ ਆਕਲੈਂਡ ਦੇ ਮੇਅਰ ਫਿਲ ਗੋਫ ਨੇ ਵੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਵੱਲੋ ਬਿਲਡਰ ਰਾਜੂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ।

ਉਹ ਅਤੇ ਉਨ੍ਹਾਂ ਦੇ ਆਦਮੀ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਘਟਨਾ ਸਥਾਨ ‘ਤੇ ਪਹੁੰਚੇ ਅਤੇ ਤੁਰੰਤ ਖਰਾਬ ਹੋਈਆਂ ਛੱਤਾਂ ਨੂੰ ਢੱਕਣ, ਖਿੜਕੀਆਂ ਨੂੰ ਸਹੀ ਕਰਨ ਅਤੇ ਡਿੱਗੀਆਂ ਹੋਈਆਂ ਵਾੜਾ ਦੀ ਅਸਥਾਈ ਮੁਰੰਮਤ ਕਰਨ ਲਈ ਤੁਰੰਤ ਕੰਮ ‘ਤੇ ਲੱਗ ਗਏ। ਉਨ੍ਹਾਂ ਨੇ ਇਹ ਸਭ ਉਸ ਸਮਾਜ ਪ੍ਰਤੀ ਪਿਆਰ ਦੇ ਕਾਰਨ, ਮੁਫ਼ਤ ਵਿੱਚ ਕੀਤਾ ਜਿਸ ਵਿੱਚ ਉਹ 10 ਸਾਲਾਂ ਤੋਂ ਵੱਧ ਸਮੇਂ ਤੋਂ ਰਹੇ ਹਨ। ਜਦੋਂ ਸ਼ਨੀਵਾਰ ਸਵੇਰੇ ਲੱਗਭਗ 8 ਵਜੇ ਤੂਫ਼ਾਨ ਆਇਆ ਤਾਂ ਰਾਜੂ ਆਪਣੇ ਘਰ ਸੀ ਅਤੇ ਉਸ ਨੂੰ ਫ਼ੋਨ ‘ਤੇ ਤੂਫ਼ਾਨ ਦੌਰਾਨ ਹੋਈ ਤਬਾਹੀ ਬਾਰੇ ਜਾਣਕਰੀ ਮਿਲੀ। ਇਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਆਪਣੀ ਪਤਨੀ ਨੂੰ ਪ੍ਰਭਾਵਿਤ ਹੋਏ ਕਿਸੇ ਵੀ ਵਿਅਕਤੀ ਦੀ ਸਹਾਇਤਾ ਦੀ ਪੇਸ਼ਕਸ਼ ਕਰਦਿਆਂ, ਫੇਸਬੁੱਕ ਉੱਤੇ ਇੱਕ ਪੋਸਟ ਪਾਉਣ ਲਈ ਕਿਹਾ। ਰਾਜੂ ਨੇ ਕਿਹਾ, “ਮੈਂ ਘਰ ਛੱਡ ਕੇ ਸਾਥੀਆਂ ਨੂੰ ਟਰੱਕਾਂ ਨੂੰ ਤਰਪਾਲਾਂ, ਕਿੱਲਾ ਸਮੇਤ ਉਸਾਰੀ ਮੌਕੇ ਵਰਤੇ ਜਾਣ ਵਾਲੇ ਸਾਰੇ ਸਮਾਨ ਦੇ ਨਾਲ ਲੋਡ ਕਰਨ ਲਈ ਕਿਹਾ। ਉਨ੍ਹਾਂ ਦੀ 65 ਕਰਮਚਾਰੀਆਂ ਦੀ ਟੀਮ ਨੇ Seddon Ave ਤੋਂ ਅਰੰਭ ਕੀਤਾ ਅਤੇ ਦੂਜੀਆਂ ਪ੍ਰਭਾਵਿਤ ਸੜਕਾਂ ‘ਤੇ ਪਹੁੰਚੀ।

 

Leave a Reply

Your email address will not be published. Required fields are marked *