[gtranslate]

ਪੰਜਾਬ ‘ਚ ਸ਼ੂਟਿੰਗ ਕਰਨ ਆਏ BJP ਦੇ MP ਤੇ ਫਿਲਮ ਅਦਾਕਾਰ ਰਵੀ ਕਿਸ਼ਨ ਦਾ ਕਿਸਾਨਾਂ ਵੱਲੋਂ ਵਿਰੋਧ, ਬਿਨਾਂ ਸ਼ੂਟਿੰਗ ਭਜਾਇਆ ਵਾਪਿਸ

Bjp mp ravi kishan face protest

ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਫਿਲਮ ਅਦਾਕਾਰ ਰਵੀ ਕਿਸ਼ਨ ਨੂੰ ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਦੇ ਪਿੰਡ ਧੰਗਰਾਲੀ ਵਿੱਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਹ ਮੋਰਿੰਡਾ ਦੇ ਨੇੜਲੇ ਪਿੰਡ ਖੈਰਪੁਰ ਅਤੇ ਧੰਗਰਾਲੀ ਵਿੱਚ ਸ਼ੂਟਿੰਗ ਲਈ ਆਇਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਭਾਜਪਾ ਦੇ ਸੰਸਦ ਮੈਂਬਰ ਇਸ ਫਿਲਮ ਦੀ ਸ਼ੂਟਿੰਗ ਲਈ ਉਨ੍ਹਾਂ ਦੇ ਪਿੰਡ ਆਏ ਹਨ ਤਾਂ ਪਿੰਡ ਦੇ ਨੌਜਵਾਨਾਂ ਨੇ ਰਵੀ ਕਿਸ਼ਨ ਅਤੇ ਉਸ ਦੇ ਸਟਾਫ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਪਿੰਡ ਵਾਲਿਆਂ ਨੇ ਇਹ ਕਦਮ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਚੁੱਕਿਆ ਅਤੇ ਰਵੀ ਕਿਸ਼ਨ ਦਾ ਵਿਰੋਧ ਕੀਤਾ। ਭੋਜਪੁਰੀ ਅਤੇ ਬਾਲੀਵੁੱਡ ਕਲਾਕਾਰ ਰਵੀ ਕਿਸ਼ਨ ਇਥੇ ਇਕ ਵਿਗਿਆਪਨ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਨ।

ਜਿਸ ਕਾਰਨ ਭਾਜਪਾ ਨੇਤਾ ਨੂੰ ਤੁਰੰਤ ਪਿੰਡ ਤੋਂ ਵਾਪਿਸ ਜਾਣਾ ਪਿਆ। ਪਿੰਡ ਖੈਰਪੁਰ ਵਿੱਚ ਇੱਕ ਘਰ ਸ਼ੂਟਿੰਗ ਲਈ ਸਜਾਇਆ ਗਿਆ ਸੀ ਅਤੇ ਮਕਾਨ ਮਾਲਕ ਨੂੰ ਇਸ ਲਈ 40 ਹਜ਼ਾਰ ਰੁਪਏ ਮਿਲਣੇ ਸਨ। ਪਿੰਡ ਦੇ ਨੌਜਵਾਨਾਂ ਨੇ ਸ਼ੂਟਿੰਗ ਦਾ ਵਿਰੋਧ ਕੀਤਾ ਤੇ ਕਿਹਾ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਕਰੀਬ 7 ਮਹੀਨਿਆਂ ਤੋਂ ਬੈਠੇ ਹਨ, ਪਰ ਭਾਜਪਾ ਸਰਕਾਰ ਉਨ੍ਹਾਂ ਦੇ ਅਧਿਕਾਰਾਂ ਦੀ ਗੱਲ ਨਹੀਂ ਕਰ ਰਹੀ।

ਜਦੋਂ ਪਿੰਡ ਦੇ ਨੌਜਵਾਨਾਂ ਨੇ ਸ਼ੂਟਿੰਗ ਲਈ ਆਏ ਵਿਅਕਤੀਆਂ ਨੂੰ ਪੁੱਛਿਆ ਕਿ ਉਹ ਕਿਸ ਦੀ ਇਜਾਜ਼ਤ ਲੈ ਕੇ ਆਏ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਧਨਗੜਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਇਜਾਜ਼ਤ ਦੇ ਦਿੱਤੀ ਹੈ। ਇਸ ‘ਤੇ ਨੌਜਵਾਨ ਸਰਪੰਚ ਦੇ ਘਰ ਪਹੁੰਚੇ ਅਤੇ ਉਸਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਸਰਪੰਚ ਗੁਰਪ੍ਰੀਤ ਸਿੰਘ ਬਾਠ ਦਾ ਕਹਿਣਾ ਹੈ ਕਿ ਸ਼ੂਟਿੰਗ ਕਰਨ ਆਏ ਭਾਜਪਾ ਵਰਕਰਾਂ ਜਾਂ ਨੇਤਾਵਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਨਾ ਹੀ ਉਸਨੂੰ ਪਤਾ ਸੀ ਕਿ ਜੋ ਸ਼ੂਟਿੰਗ ਕਰ ਰਹੇ ਸਨ ਉਹ ਭਾਜਪਾ ਵਰਕਰ ਸਨ। ਉਸਨੇ ਸ਼ੂਟਿੰਗ ਕਰਨ ਵਾਲਿਆਂ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ। ਸ਼ੂਟਿੰਗ ਸਿਰਫ ਖੈਰਪੁਰ ‘ਚ ਚੱਲੀ ਸੀ ਅਤੇ ਸ਼ੂਟਿੰਗ ਧੁੰਗਰਾਲੀ ‘ਚ ਨਹੀਂ ਹੋਈ ਸੀ।

Leave a Reply

Your email address will not be published. Required fields are marked *