ਰਾਹੁਲ ਤੇ ਪ੍ਰਿਯੰਕਾ ਗਾਂਧੀ ਨੂੰ ਸਿਆਸੀ ਤਜ਼ਰਬੇ ਦੀ ਘਾਟ, ਕੈਪਟਨ ਦੇ ਇਸ ਬਿਆਨ ‘ਤੇ ਕਾਂਗਰਸ ਦਾ ਪਲਟਵਾਰ, ਕਿਹਾ…

captain told rahul priyanka gandhi inexperienced

ਪੰਜਾਬ ਕਾਂਗਰਸ ਵਿੱਚ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ‘ਸਿਆਸੀ ਤਜ਼ਰਬੇ ਦੀ ਘਾਟ’ ਦੱਸਿਆ ਸੀ। ਕੈਪਟਨ ਅਮਰਿੰਦਰ ਸਿੰਘ ਵਲੋਂ ਦਿਖਾਈ ਗਈ ਸ਼ਬਦੀ ਗਰਮੀ ਦਾ ਕਾਂਗਰਸ ਹਾਈਕਮਾਂਡ ਨੇ ਵੀ ਸੰਕੇਤ ਜਵਾਬ ਦਿੱਤਾ ਹੈ, ਜਿਸ ਦੇ ਅਰਥ ਵੀ ਕਈ ਤਰ੍ਹਾਂ ਦੇ ਹੋ ਸਕਦੇ ਹਨ। ਕੈਪਟਨ ਨੇ ਜੋ ਕੁਝ ਕਿਹਾ ਸੀ ਉਸ ਦਾ ਹੁਣ ਹਾਈਕਮਾਂਡ ਨੇ ਵੀ ਜਵਾਬ ਦੇ ਦਿੱਤਾ ਹੈ, ਜਿਸ ਤੋਂ ਨਹੀਂ ਲੱਗਦਾ ਕਿ ਉਹ ਕੈਪਟਨ ਨਾਲ ਕਿਸੇ ਸਮਝੌਤੇ ਦੇ ਮੂਡ ਵਿਚ ਹਨ।

ਕਾਂਗਰਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਬਿਆਨ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਕਾਂਗਰਸ ਨੇਤਾ ਸੁਪ੍ਰੀਆ ਸ੍ਰੀਨੇਤ ਨੇ ਕਿਹਾ, ‘ਬਜ਼ੁਰਗ ਲੋਕ ਕਈ ਵਾਰ ਗੁੱਸੇ ਹੋ ਜਾਂਦੇ ਹਨ ਪਰ ਅਜਿਹੀਆਂ ਗੱਲਾਂ ਉਨ੍ਹਾਂ ਦੇ ਕੱਦ ‘ਤੇ ਚੰਗੀਆਂ ਨਹੀਂ ਲੱਗਦੀਆਂ। ਰਾਜਨੀਤੀ ਵਿੱਚ ਅਜਿਹੀ ਬਦਲੇ ਦੀ ਗੱਲ ਕਰਨਾ, ਬਦਨੀਤੀ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਤੋਂ ਛੋਟੇ ਹੋਣ ਕਰਕੇ, ਅਸੀਂ ਉਨ੍ਹਾਂ ਤੋਂ ਆਪਣੇ ਬਿਆਨ ‘ਤੇ ਮੁੜ ਵਿਚਾਰ ਕਰਨ ਦੀ ਉਮੀਦ ਕਰਦੇ ਹਾਂ, ਕਿਉਂਕਿ ਉਹ ਕਾਂਗਰਸ ਪਾਰਟੀ ਦੇ ਇੱਕ ਮਜ਼ਬੂਤ ਯੋਧਾ ਰਹੇ ਹਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ 9 ਸਾਲ 9 ਮਹੀਨੇ ਮੁੱਖ ਮੰਤਰੀ ਬਣਾਇਆ ਹੈ।”

ਦਰਅਸਲ ਕੈਪਟਨ ਨੇ ਬੀਤੇ ਦਿਨ ਕਿਹਾ ਸੀ ਕਿ, “ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਾਂਗ ਹਨ, ਇਹ ਸਬੰਧ ਇਸ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ। ਮੈਂ ਦੁਖੀ ਹਾਂ। ਗੱਲ ਤਾਂ ਇਹ ਹੈ ਕਿ ਗਾਂਧੀ ਭੈਣ-ਭਰਾ ਨੂੰ ਤਜਰਬੇ ਦੀ ਘਾਟ ਹੈ ਅਤੇ ਸਲਾਹਕਾਰ ਉਨ੍ਹਾਂ ਨੂੰ ਗ਼ਲਤ ਰਾਹ ਦਿਖਾ ਰਹੇ ਹਨ।”

Leave a Reply

Your email address will not be published. Required fields are marked *