BREAKING NEWS : Palmerston ਨੌਰਥ ‘ਚ ਪੈਟਰੋਲ ਸਟੇਸ਼ਨ ‘ਤੇ ਕਾਰ ਦੀ ਭਿਆਨਕ ਟੱਕਰ, ਚਾਲਕ ਗ੍ਰਿਫਤਾਰ

car crash at Palmerston North petrol station

Palmerston ਨਾਰਥ ਪੈਟਰੋਲ ਸਟੇਸ਼ਨ ‘ਤੇ ਇੱਕ ਪੈਟਰੋਲ ਪੰਪ ਨਾਲ ਇੱਕ ਕਾਰ ਦੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਸੈਂਟਰਲ ਫਾਇਰ ਐਂਡ ਐਮਰਜੈਂਸੀ ਐਨਜੇਡ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ 10.45 ਵਜੇ ਐਮਰਜੈਂਸੀ ਵਿਭਾਗ ਦੇ ਦੋ ਦਸਤਿਆਂ ਨੂੰ Tremaine Ave ਵਿਖੇ Waitomo Fuel ਲਈ ਭੇਜਿਆ ਗਿਆ, ਜਦੋਂ ਇੱਕ ਕਾਰ ਦੇ ਪੈਟਰੋਲ ਪੰਪ ਨਾਲ ਟਕਰਾਉਣ ਦੀ ਖਬਰ ਮਿਲੀ।

ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਸਵੇਰੇ 9.30 ਵਜੇ ਤੋਂ ਬਾਅਦ ਰਸਲ ਸਟ੍ਰੀਟ, Palmerston ਨਾਰਥ ਵਿਖੇ ਇੱਕ family harm-related ਨਾਲ ਸਬੰਧਿਤ ਘਟਨਾ ਦੀ ਰਿਪੋਰਟ ਦਾ ਜਵਾਬ ਦੇ ਰਹੇ ਸਨ ਜਦੋਂ ਉਨ੍ਹਾਂ ਨੂੰ Tremain Ave ਦੇ ਇੱਕ ਪੈਟਰੋਲ ਸਟੇਸ਼ਨ ‘ਤੇ ਇੱਕ ਕਾਰ ਦੇ ਪੈਟਰੋਲ ਪੰਪ ਨਾਲ ਟਕਰਾਉਣ ਦੀ ਖਬਰ ਮਿਲੀ। ਇਸ ਘਟਨਾ ਤੋਂ ਬਾਅਦ ਪੈਟਰੋਲ ਪੰਪ ‘ਤੇ ਅੱਗ ਵੀ ਲੱਗ ਗਈ ਸੀ ਹਾਲਾਂਕਿ ਰਾਹਤ ਵਾਲੀ ਗੱਲ ਇਹ ਰਹੀ ਕਿ ਐਮਰਜੈਂਸੀ ਸਟਾਫ ਨੇ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ। ਜਿਸ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਸਮੇਂ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਅਤੇ ਦੋਸ਼ੀ ਪੁਲਿਸ ਦੀ ਹਿਰਾਸਤ ਵਿੱਚ ਹੈ।

Leave a Reply

Your email address will not be published. Required fields are marked *