ਕੈਪਟਨ ਨੇ ਕੀਤਾ ਕਾਂਗਰਸ ਛੱਡਣ ਦਾ ਐਲਾਨ ਪਰ ਹੁਣ ਕਿਸ ਪਾਰਟੀ ਦੇ ਬਣਨਗੇ ਕਪਤਾਨ ? BJP ‘ਚ ਜਾਣ ਦੇ ਸਵਾਲ ‘ਤੇ ਵੀ ਦਿੱਤਾ ਇਹ ਜਵਾਬ

cm captain announced quit congress

ਪਾਰਟੀ ‘ਚ ਸ਼ੁਰੂ ਹੋਏ ਕਲੇਸ਼ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ‘ਚ ਨਹੀਂ ਰਹਿਣਗੇ। ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਭਾਜਪਾ ਵਿੱਚ ਨਹੀਂ ਜਾ ਰਹੇ ਪਰ ਕਾਂਗਰਸ ਵਿੱਚ ਵੀ ਨਹੀਂ ਰਹਿਣਗੇ। ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਕਾਂਗਰਸ ਛੱਡਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਪਟਨ ਨੇ 18 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ‘ਤੇ ਮੋਹਰ ਲਗਾ ਦਿੱਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੇ ਇੱਕ ਦਿਨ ਬਾਅਦ, ਕੈਪਟਨ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਹੁਣ ਤੱਕ ਮੈਂ ਕਾਂਗਰਸ ਵਿੱਚ ਹਾਂ ਪਰ ਕਾਂਗਰਸ ਵਿੱਚ ਨਹੀਂ ਰਹਾਂਗਾ। ਮੈਂ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਾਂਗਾ। ਕੈਪਟਨ ਨੇ ਕਿਹਾ ਕਿ 50 ਸਾਲਾਂ ਬਾਅਦ ਮੇਰੀ ਭਰੋਸੇਯੋਗਤਾ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਇਹ ਅਸਹਿ ਹੈ।” ਕਾਂਗਰਸ ਨੇ ਇੱਕ ਹੋਰ ਵੱਡੇ ਆਗੂ ਦੇ ਪਾਰਟੀ ਨੂੰ ਛੱਡਣ ਦੇ ਸੰਕੇਤਾਂ ਦੇ ਵਿੱਚ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਅਤੇ ਕਮਲਨਾਥ ਅਮਰਿੰਦਰ ਸਿੰਘ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Leave a Reply

Your email address will not be published. Required fields are marked *