ਕੁਝ ਸਮਾਂ ਪਹਿਲਾਂ ਓਵਰਸਟੇਅਰ ਕਾਰਨ ਚਰਚਾ ‘ਚ ਆਏ ਦਮਨ ਕੁਮਾਰ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਖੀਰ ਦਮਨ ਕੁਮਾਰ ਨੂੰ ਇਨਸਾਫ਼ ਮਿਲ ਗਿਆ ਹੈ ਅਤੇ ਉਸਨੂੰ ਨਿਊਜ਼ੀਲੈਂਡ ‘ਚ ਪੱਕਾ ਕਰ ਦਿੱਤਾ ਗਿਆ ਹੈ। ਅਹਿਮ ਗੱਲ ਹੈ ਕਿ ਇੱਥੋਂ ਦਾ ਜੰਮਪਲ ਹੁੰਦੇ ਹੋਏ ਵੀ ਦਮਨ ਨੂੰ ਸਿਟੀਜਨਸ਼ਿਪ ਨਹੀਂ ਮਿਲੀ ਸੀ ਕਿਉਂਕ 2006 ਦੇ ਬਰਥ ਰਾਈਟ ਸਿਟੀਜਨਸ਼ਿਪ ਬਦਲਾਵਾਂ ਤੋਂ ਬਾਅਦ ਦਮਨ ਬਚਪਨ (19 ਸਾਲਾਂ ) ਤੋਂ ਹੀ ਨਿਊਜੀਲੈਂਡ ਉਵਰ ਸਟੇਅਰ ਹੋ ਗਿਆ ਸੀ, ਪਰ ਹੁਣ ਉਸਨੂੰ ਇਨਸਾਫ ਮਿਲਿਆ ਹੈ ਜਿਸ ਦੇ ਲਈ ਵਕਾਲਤ ਅਤੇ ਰਾਜਨੀਤੀ ਤੋਂ ਲੈ ਕੇ ਕਮਿਊਨਿਟੀ ਵੀ ਲਗਾਤਾਰ ਕੰਮ ਕਰ ਹੀ ਸੀ। ਇਸ ਮਾਮਲੇ ‘ਚ ਇਮੀਗ੍ਰੇਸ਼ਨ ਵਕੀਲ ਅਲੈਸਟਰ ਮੈਕਲੈਮਟ, ਰਿਕਾਰਡੋ ਮੈਨਨਡਿਜ ਮਾਰਚ (ਗਰੀਨ ਪਾਰਟੀ ਐਮ ਪੀ), ਦਲਜੀਤ ਸਿੰਘ (ਸੁਪਰੀਮ ਸਿੱਖ ਸੁਸਾਇਟੀ) ਦੇ ਵੱਲੋਂ ਬਹੁਤ ਮਿਹਨਤ ਕੀਤੀ ਗਈ ਸੀ। ਜੇਕਰ ਤੁਹਾਡੇ ਆਸਪਾਸ ਵੀ ਨਿਊਜ਼ੀਲੈਂਡ ਰਹਿੰਦਾ ਕੋਈ ਨੌਜਵਾਨ ਓਵਰਸਟੇਅਰ ਹੈ ਤਾਂ ਤੁਸੀਂ ਸੁਪਰੀਮ ਸਿੱਖ ਸੁਸਾਇਟੀ ਜਾ ਇਸ ਟੀਮ ਨਾਲ ਸੰਪਰਕ ਕਰ ਸਕਦੇ ਹੋ।
ਭਾਈ ਦਲਜੀਤ ਸਿੰਘ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ , ਸੂਚਨਾਃ
ਕਮਿਊਨਿਟੀ, ਵਕਾਲਤ ਅਤੇ ਰਾਜਨੀਤੀ ਤਿੰਨਾਂ ਨੇ ਰਲ ਕੇ ਕੰਮ ਕੀਤਾ ਤਾਂ ਬੱਚੇ ਦਮਨ ਕੁਮਾਰ ਨੂੰ ਇਨਸਾਫ਼ ਮਿਲਿਆ ਜੋ ਬਚਪਨ (19 ਸਾਲਾਂ ) ਤੋ ਉਵਰ ਸਟੇਅਰ ਸੀ ਅਤੇ ਹੁਣ ਉਹ ਪੱਕਾ ਹੋਇਆ । ਸੁਣੋ ਉਸ ਨੇ ਕੀ ਮੁਸ਼ਕਲਾਂ ਦਾ ਸਾਹਮਣਾ ਕੀਤਾ ।
ਜੇ ਕੋਈ ਹੋਰ ਬੱਚਾ ਦਮਨ ਕੁਮਾਰ ਵਾਂਗ ਪੀੜਿਤ ਹੈ ਜੋ ਉਵਰ ਸਟੇਅਰਜ ਹੈ? ਮਾਪਿਆਂ ਨੂੰ ਬੇਨਤੀ ਹੈ ਸਾਨੂੰ ਮਿਲੋ ਤਾਂ ਕੇ ਬੱਚੇ ਨੂੰ ਉਸ ਦੀਆ ਬੁਨਿਆਦੀ ਸਹੂਲਤਾਂ ਦਿਵਾਉਣ ਤੇ ਉਸਨੂੰ ਪੱਕੇ ਕਰਾਉਣ ਚ ਕੋਸ਼ਿਸ ਕਰੀਏ । ਬੱਚਿਆਂ ਦੇ ਹੱਕ 2006 ਵਿੱਚ ਖੋਹੇ ਗਏ ਸਨ ਤੇ ਉਸ ਸਮੇ ਸਿਰਫ ਅਸੀ ਪੂਰੇ ਭਾਰਤੀ ਭਾਈਚਾਰੇ ਚੋ ਵਿਰੋਧ ਕੀਤਾ ਸੀ ਅਤੇ ਸਲੈਕਟ ਕਮੇਟੀ ਸਾਹਮਣੇ ਪੇਸ਼ ਵੀ ਹੋਏ ਸੀ । ਦਮਨ ਕੁਮਾਰ ਨੂੰ ਐਮ ਪੀ ਰਿਕਾਰਡੋ ਵਲੋ ਹੁਣ ਯੂਥ ਐਮ ਪੀ ਲਈ ਚੁਣਿਆ ਗਿਆ ਹੈ । ਸਰਕਾਰ ਨਾਲ ਗੱਲਬਾਤ ਲਈ ਤਿੰਨਾਂ ਅਦਾਰਿਆਂ ਨੇ ਇਕੱਠੇ ਚਲਣ ਦਾ ਫੈਸਲਾ ਕੀਤਾ ਹੈ । ਧੰਨਵਾਦ ਸਹਿਤ ਅਲੈਸਟਰ ਮੈਕਲੈਮਟ, ਰਿਕਾਰਡੋ ਮੈਨਨਡਿਜ ਮਾਰਚ (ਗਰੀਨ ਪਾਰਟੀ ਐਮ ਪੀ)।
ਦਲਜੀਤ ਸਿੰਘ