ਪੰਜਾਬ ਸਮੇਤ ਵੱਖ-ਵੱਖ ਦੇਸ਼ਾ ਦੇ ਮਾਈਗਰੈਂਟਸ ਦਾ ਦਰਦ ਸਮਝਦਿਆਂ ਹੁਣ ਕਈ ਲੋਕ ਅੱਗੇ ਆ ਉਨ੍ਹਾਂ ਦੇ ਹੱਕਾਂ ਲਈ ਅਵਾਜ ਬੁਲੰਦ ਕਰ ਰਹੇ ਹਨ। ਇਸੇ ਕੜੀ ਵਿੱਚ ਅੱਜ ਨਿਊਜ਼ੀਲੈਂਡ ਦੇ ਸਾਰੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਸਾਂਝੇ ਤੌਰ ਅੱਗੇ ਆ ਕੇ ਨਿਊਜ਼ੀਲੈਂਡ ਵਿੱਚ ਵੱਸਦੇ ਮਾਈਗਰੈਂਟਸ ਲਈ ਅਵਾਜ ਬੁਲੰਦ ਕਰਦਿਆਂ ਇੱਕ ਮੰਗ ਪੱਤਰ ਇੰਮੀਗਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੂੰ ਸੌਂਪਿਆ ਹੈ। ਜਿਸ ਰਾਹੀਂ ਮਾਈਗਰੈਂਟਸ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ। ਦਰਅਸਲ ਇੰਮੀਗਰੇਸ਼ਨ ਮੰਤਰੀ ਕ੍ਰਿਸ ਫਾਫੋਈ ਇੰਟਰਵਿਊ ਦੇ ਲਈ NZ ਪੰਜਾਬੀ ਨਿਊਜ਼ ਚੈਨਲ ਦੇ ਦਫਤਰ ਪਹੁੰਚੇ ਸਨ, ਜਿੱਥੇ ਸਾਰੀਆਂ ਕਮੇਟੀਆਂ ਨੇ ਉਨ੍ਹਾਂ ਨੂੰ ਇਹ ਮੰਗ ਪੱਤਰ ਸੌਂਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਲ ਇਸ ਮੁੱਦੇ ਦੇ ਉੱਤੇ ਖਾਸ ਗੱਲਬਾਤ ਵੀ ਕੀਤੀ ਗਈ ਹੈ।
ਗੱਲਬਾਤ ਦੌਰਾਨ ਉਨ੍ਹਾਂ ਨੂੰ ਮਾਈਗਰੈਂਟਸ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ। ਚੈਰਿਟੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਦੀ ਇਹ ਆਖਿਰੀ ਕੋਸ਼ਿਸ ਹੈ। ਉਨ੍ਹਾਂ ਕਿਹਾ ਅਸੀ ਇੱਕ ਸਬਮਿਸ਼ਨ ਸਾਰੇ ਗੁਰੂ ਘਰਾਂ ਵਲੋ ਸਾਝੇ ਰੂਪ ‘ਚ ਮਨਿਸਟਰ ਦੇ ਹਵਾਲੇ ਕੀਤਾ ਹੈ। ਗੱਲਾਂ ਨਾਲ ਸਰਕਾਰ ਬਹੁਤ ਟਰਕਾ ਰਹੀ ਹੈ ਪਰ ਹੁਣ ਸਾਰੇ ਏਸ਼ੀਅਨ ਭਾਈਚਾਰੇ ਨੂੰ ਇੱਕਠੇ ਹੋ ਕੇ ਅਵਾਜ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਲੈਕਸ਼ਨ ਤੋ ਪਹਿਲਾਂ ਵੀ ਕਿਹਾ ਸੀ ਸਰਕਾਰ ਦੇ ਇਰਾਦੇ ਠੀਕ ਨਹੀ ਹਨ ਪਰ ਬਹੁਤੇ ਆਸਾਂ ਲਾ ਕੇ ਬੈਠੇ ਸੀ। ਹੁਣ ਮਨਿਸਟਰ ਵੱਲੋ ਸਿਰਫ ਸਿਰਫ ਇੱਕ ਦੋ ਮੰਗਾਂ ‘ਤੇ ਵਿਚਾਰ ਕੀਤਾ ਜਾਂ ਰਿਹਾ ਹੈ ਜਦਕਿ ਬਾਕੀ ਮੰਗਾਂ ਸਬੰਧੀ ਅਜੇ ਹਲਾਤ ਖਰਾਬ ਹੋਣ ਦਾ ਹਵਾਲਾ ਦਿੱਤਾ ਜਾਂ ਰਿਹਾ ਹੈ।
ਇਸੇ ਦੌਰਾਨ ਪ੍ਰਿਥੀਪਾਲ ਸਿੰਘ ਬਸਰਾ ਵਲੋ 50 ਨਵੇ ਆਈਸੋਲੇਟ ਘਰ Offshorre ਫਸੇ ਭਾਰਤੀਆਂ ਲਈ ਪੰਜਾਬੀ ਭਾਈਚਾਰੇ ਵਲੋ ਸਰਕਾਰ ਨੂੰ ਫਰੀ ਦੇਣ ਦੀ ਆਫਿਰ ਵੀ ਕੀਤੀ ਗਈ ਹੈ। ਉਨ੍ਹਾਂ ਆਫਿਰ ਕਰਦਿਆਂ ਕਿਹਾ ਕਿ ਤੁਸੀ ਸਾਡੇ ਲੋਕਾਂ ਨੂੰ ਲੈ ਕੇ ਆਉ ਅਸੀ ਫਰੀ ਰਹਾਇਸ਼ ਦਿੰਦੇ ਹਾਂ ਜਿੱਥੇ ਕੋਈ ਨਾ ਅਜੇ ਰਹਿ ਰਿਹਾ ਅਤੇ ਨਾ ਉਦੋ ਤੱਕ ਰਹੇਗਾ ਜਦੋ ਤੱਕ ਸਾਰੇ ਵਾਪਿਸ ਨਹੀ ਆ ਜਾਂਦੇ। ਇਸ ‘ਤੇ ਜਵਾਬ ਦਿੰਦਿਆਂ ਮਨਿਸਟਰ ਨੇ ਕਿਹਾ ਉਹ ਇਹ ਆਫਿਰ ਧਿਆਨ ‘ਚ ਰੱਖਣਗੇ ।