ਸਿਹਤ ਮੰਤਰਾਲੇ ਨੇ ਸੋਮਵਾਰ ਸਵੇਰੇ ਘੋਸ਼ਣਾ ਕੀਤੀ ਕਿ ਟੌਰੰਗਾ (Tauranga ) ਤੱਟ ਦੇ ਸਮੁੰਦਰ ਦੇ ਕੰਟੇਨਰ ਸਮੁੰਦਰੀ ਜਹਾਜ਼ ਵਿੱਚ ਸਵਾਰ 11 ਕਰਮਚਾਰੀਆਂ ਦੇ ਕੋਵਿਡ -19 ਟੈਸਟ ਦੀ ਰਿਪੋਰਟ ਪੌਜੇਟਿਵ ਆਈ ਹੈ। Rio De La Plata ਨੇ ਜਹਾਜ਼ ਵਿੱਚ ਜਾਂਚ ਕਰਦਿਆਂ ਪੁਸ਼ਟੀ ਕੀਤੀ ਕਿ 21 ਵਿੱਚੋਂ 11 ਚਾਲਕ ਦਲ ਵਾਇਰਸ ਨਾਲ ਸੰਕ੍ਰਮਿਤ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਭਾਵਤ ਤੌਰ ‘ਤੇ ਘੱਟੋ ਘੱਟ 11 ਚਾਲਕਾਂ ਵਿੱਚੋਂ ਕੁੱਝ ਕੋਵਿਡ -19 ਦੇ ਸਰਗਰਮ ਮਾਮਲੇ ਹਨ। ਅਗਲੇਰੀ ਜਾਂਚ ਦੇ ਨਤੀਜੇ, ਜੋ ਕਿ ਸੋਮਵਾਰ ਨੂੰ ਬਾਅਦ ਵਿੱਚ ਉਪਲਬਧ ਹੋਣ ਦੀ ਉਮੀਦ ਕੀਤੀ ਜਾਂ ਰਹੀ ਹੈ, ਇਹ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਨਗੇ ਕਿ ਚਾਲਕ ਦਲ ਦੇ ਕਿੰਨੇ ਕੁ ਮੈਂਬਰ ਇਤਿਹਾਸਕ ਲਾਗ ਨਾਲ ਪ੍ਰਭਾਵਿਤ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਸਾਵਧਾਨੀ ਵਜੋਂ ਪੋਰਟ ਦੇ 94 ਕਰਮਚਾਰੀਆਂ ਨੂੰ ਵੀ ਛੁੱਟੀ ਦੇ ਦਿੱਤੀ ਗਈ ਹੈ ਕਿ ਜਦੋਂ ਤੱਕ ਸਭ ਦੇ ਕੋਰੋਨਾ ਟੈਸਟ ਨੈਗਟਿਵ ਨਹੀਂ ਆਉਂਦੇ ਉਹ ਕੰਮ ‘ਤੇ ਨਹੀਂ ਆ ਸਕਣਗੇ। ਇਨ੍ਹਾਂ ਸਾਰੇ ਕਰਮਚਾਰੀਆਂ ਦਾ ਟੈਸਟ ਪੋਰਟ ‘ਤੇ ਹੀ ਕੀਤਾ ਗਿਆ ਹੈ। ਸਿਹਤ ਮੰਤਰਾਲੇ ਵੱਲੋ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇੰਨਾਂ ਮਾਮਲਿਆਂ ਦਾ ਸਬੰਧ ਆਸਟ੍ਰੇਲੀਆਈ ਜਹਾਜ਼ ਦੇ ਪਾਈਲਟ ਨਾਲ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਮਹੀਨੇ ਕੋਰੋਨਾ ਪੌਜੇਟਿਵ ਪਾਇਆ ਗਿਆ ਸੀ। ਪਾਈਲਟ ਨੂੰ ਕੋਰੋਨਾ ਦਾ ਡੈਲਟਾ ਵੇਰੀਂਅਟ ਹੋਣ ਦੀ ਵੀ ਪੁਸ਼ਟੀ ਹੋਈ ਸੀ।