ਹੁਣ Covishield ਵੈਕਸੀਨ ਲਗਵਾਉਣ ਵਾਲੇ ਵੀ ਕਰ ਸਕਣਗੇ ਯੂਰਪ ਦੀ ਯਾਤਰਾ, ਸੱਤ ਯੂਰਪੀਅਨ ਯੂਨੀਅਨ ਦੇਸ਼ਾਂ ਸਣੇ ਸਵਿਟਜ਼ਰਲੈਂਡ ਨੇ ਦਿੱਤੀ ਮਨਜ਼ੂਰੀ

european countries include covishield

ਕੋਰੋਨਾ ਵਾਇਰਸ ਦਾ ਕਹਿਰ ਘੱਟਣ ਤੋਂ ਬਾਅਦ ਯੂਰਪ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਟੀਕਾਕਰਨ ਤੋਂ ਬਾਅਦ ਪੈਦਾ ਹੋਇਆ ਸੰਕਟ ਹੁਣ ਖ਼ਤਮ ਹੋ ਗਿਆ ਹੈ। ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਭਾਰਤੀ ਨਾਗਰਿਕਾਂ ਲਈ ਖੁਸ਼ਖਬਰੀ ਹੈ। ਦਰਅਸਲ ਹੁਣ ਭਾਰਤੀ ਯੂਰਪੀਅਨ ਦੇਸ਼ਾਂ ਦੀ ਯਾਤਰਾ ‘ਤੇ ਜਾ ਸਕਣਗੇ। ਯੂਰਪੀਅਨ ਯੂਨੀਅਨ (ਈਯੂ) ਦੇ ਸੱਤ ਦੇਸ਼ਾਂ ਨੇ ਅਤੇ ਸਵਿਟਜ਼ਰਲੈਂਡ ਨੇ ਭਾਰਤ ਦੀ ਕੋਰੋਨਾ ਵੈਕਸੀਨ Covishield ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿੱਚ ਆਸਟਰੀਆ, ਜਰਮਨੀ, ਸਵਿਟਜ਼ਰਲੈਂਡ, ਸਲੋਵੇਨੀਆ, ਗ੍ਰੀਸ, ਆਈਸਲੈਂਡ, ਆਇਰਲੈਂਡ ਅਤੇ ਸਪੇਨ ਸ਼ਾਮਿਲ ਹਨ।

ਯੂਰਪੀਅਨ ਯੂਨੀਅਨ ਦੇ ਵੱਲੋ ਇੰਡੀਅਨ ਵੈਕਸੀਨ Covishield ਲਗਵਾਉਣ ਵਾਲਿਆਂ ਨੂੰ ਗ੍ਰੀਨ ਪਾਸ ਨਾ ਦੇਣ ‘ਤੇ ਸ਼ੁਰੂ ਹੋਇਆ ਵਿਵਾਦ ਹੁਣ ਖਤਮ ਹੋ ਗਿਆ ਹੈ। ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਦੁਆਰਾ ਭਾਰਤੀ ਵੈਕਸੀਨ ਕੋਵੀਸ਼ੀਲਡ ਨੂੰ ਮਨਜੂਰੀ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਜਿਨ੍ਹਾਂ ਨੇ ਇਹ ਟੀਕਾ ਲਗਵਾਇਆ ਸੀ, ਉਨ੍ਹਾਂ ਨੂੰ ਗ੍ਰੀਨ ਪਾਸ ਨਹੀਂ ਮਿਲ ਰਿਹਾ ਸੀ। ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਚੁੱਕਿਆ ਸੀ। ਯੂਰਪੀਅਨ ਯੂਨੀਅਨ ਦੇ ਸਟੈਂਡ ਤੋਂ ਨਾਰਾਜ਼ ਭਾਰਤ ਨੇ ਚੇਤਾਵਨੀ ਦਿੱਤੀ ਸੀ ਕਿ ਬਦਲੇ ਵਿੱਚ ਯੂਰਪ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਦਾ ਏਕਾਂਤਵਾਸ ਲਾਜ਼ਮੀ ਬਣਾਇਆ ਜਾਵੇਗਾ ਜੇ ਉਹ ਭਾਰਤੀ ਵੈਕਸੀਨ ਨੂੰ ਮਾਨਤਾ ਨਹੀਂ ਦਿੰਦਾ। ਭਾਰਤ ਦੀ ਇਸ ਚੇਤਾਵਨੀ ਤੋਂ ਬਾਅਦ ਬੀਤੇ ਦਿਨ ਯੂਰਪੀਅਨ ਯੂਨੀਅਨ ਨੇ Covishield ਨੂੰ ਮਨਜੂਰੀ ਦੇ ਦਿੱਤੀ ਹੈ।

ਯੂਰਪੀਅਨ ਯੂਨੀਅਨ ਦੀ ਡਿਜੀਟਲ COVID ਸਰਟੀਫਿਕੇਟ ਯੋਜਨਾ ਜਾਂ ‘ਗ੍ਰੀਨ ਪਾਸ’ ਯੋਜਨਾ ਵੀਰਵਾਰ ਤੋਂ ਲਾਗੂ ਹੋ ਗਈ ਹੈ, ਜਿਸ ਨਾਲ COVID-19 ਮਹਾਂਮਾਰੀ ਦੇ ਦੌਰਾਨ ਸੁਤੰਤਰ ਆਵਾਜਾਈ ਦੀ ਆਗਿਆ ਮਿਲੇਗੀ। ਇਸ ਢਾਂਚੇ ਦੇ ਤਹਿਤ, ਜਿਨ੍ਹਾਂ ਲੋਕਾਂ ਨੇ ਯੂਰਪੀਅਨ ਮੈਡੀਕਲ ਏਜੰਸੀ (ਈਐਮਏ) ਦੁਆਰਾ ਅਧਿਕਾਰਤ ਟੀਕੇ ਲਗਵਾਏ ਹਨ, ਉਨ੍ਹਾਂ ਨੂੰ ਯੂਰਪੀਅਨ ਯੂਨੀਅਨ ਦੇ ਅੰਦਰ ਯਾਤਰਾ ਪਾਬੰਦੀਆਂ ਤੋਂ ਛੋਟ ਮਿਲੇਗੀ।

 

Leave a Reply

Your email address will not be published. Required fields are marked *