ਦਿੱਲੀ ਦੇ ਬਾਰਡਰਾਂ ‘ਤੇ 1 ਸਾਲ ਤੋਂ ਜਿਆਦਾ ਸਮੇਂ ਤੋਂ ਡਟੇ ਹੋਏ ਕਿਸਾਨ ਸ਼ਨੀਵਾਰ ਨੂੰ ਆਪਣਾ ਅੰਦੋਲਨ ਖਤਮ ਕਰਕੇ ਵਾਪਿਸ ਆਪਣੇ ਘਰਾਂ ਨੂੰ ਪਰਤਣਗੇ। ਇਸ ਦੌਰਾਨ ਕਿਸਾਨਾਂ ਵੱਲੋਂ ਫਤਿਹ ਮਾਰਚ ਵੀ ਕੱਢਿਆ ਜਾਵੇਗਾ। ਕਿਸਾਨਾਂ ਦੇ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਕਰ ਦਿੱਤਾ। ਅੰਦੋਲਨ ਖਤਮ ਹੋਣ ਤੋਂ ਬਾਅਦ ਹੁਣ ਕਿਸਾਨ ਧਰਨੇ ਵਾਲੀ ਥਾਂ ਤੋਂ ਆਪਣੀਆਂ ਅਸਥਾਈ ਰਿਹਾਇਸ਼ਾਂ ਨੂੰ ਹਟਾ ਰਹੇ ਹਨ। ਅੰਦੋਲਨ ਦੌਰਾਨ ਕਿਸਾਨਾਂ ਨੂੰ ਕਦੇ ‘ਅੱਤਵਾਦੀ’ ਅਤੇ ਕਦੇ ‘ਖਾਲਿਸਤਾਨੀ’ ਕਿਹਾ ਗਿਆ, ਪਰ ਕਿਸਾਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਅੰਤ ਸਰਕਾਰ ਨੂੰ ਉਨ੍ਹਾਂ ਦੇ ਸਾਹਮਣੇ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਹੋਣਾ ਪਿਆ।
Historic Win!!
Farmers won over their fight against the injust and black laws
‘Fateh March’ from Singhu border to begin today#FarmersProtest_FatehMarch pic.twitter.com/ygEjf3zTCD— Kisan Ekta Morcha (@Kisanektamorcha) December 11, 2021
ਦੱਸਿਆ ਜਾ ਰਿਹਾ ਹੈ ਕਿ ਟਰੈਕਟਰਾਂ ‘ਤੇ ਘਰ-ਘਰ ਜਾ ਰਹੇ ਕਿਸਾਨਾਂ ਨੂੰ ਵਧਾਈ ਦੇਣ ਲਈ ਹਾਈਵੇਅ ਦੇ ਸਾਈਡਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਫਤਿਹ ਮਾਰਚ ਸ਼ੁਰੂ ਵਿੱਚ ਸ਼ੁੱਕਰਵਾਰ ਲਈ ਯੋਜਨਾਬੱਧ ਕੀਤਾ ਗਿਆ ਸੀ, ਪਰ ਤਾਮਿਲਨਾਡੂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਦੇ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ 13 ਲੋਕਾਂ ਸ਼ਹੀਦ ਹੋ ਗਏ ਸੀ।