ਕੋਹਲੀ ਦੀ ਕਪਤਾਨੀ ‘ਤੇ ਗੰਭੀਰ ਨੇ ਫਿਰ ਚੁੱਕੇ ਸਵਾਲ, ਇੰਨ੍ਹਾਂ ਮਾਮਲਿਆਂ ‘ਚ ਦੱਸਿਆ ਕਮਜ਼ੋਰ

gambhir questions virat kohli captaincy

ਕੱਲ੍ਹ ਆਈਪੀਐਲ ਦੇ ਐਲੀਮੀਨੇਟਰ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਦੀ ਹਾਰ ਦੇ ਨਾਲ ਹੀ ਵਿਰਾਟ ਕੋਹਲੀ ਦੀ ਆਲੋਚਨਾ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਭਾਰਤ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਨੇ ਵੀ ਕੋਹਲੀ ਦੀ ਲੀਡਰਸ਼ਿਪ ਕੁਆਲਟੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਗੰਭੀਰ ਦਾ ਮੰਨਣਾ ਹੈ ਕਿ ਕੋਹਲੀ ਕੋਲ ਆਈਪੀਐਲ ਵਰਗਾ ਟੂਰਨਾਮੈਂਟ ਜਿੱਤਣ ਲਈ ਲੋੜੀਂਦੀ ਰਣਨੀਤੀ ਅਤੇ ਚਲਾਕੀ ਦੀ ਹਮੇਸ਼ਾ ਘਾਟ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖਿਤਾਬ ਜਿੱਤਣ ਲਈ ਜਨੂੰਨ ਅਤੇ ਊਰਜਾ ਸਭ ਕੁੱਝ ਨਹੀਂ ਹੁੰਦੀ, ਬਲਕਿ ਇੱਕ ਕਪਤਾਨ ਵਿੱਚ ਪੂਰੇ ਮੈਚ ਦੇ ਦੌਰਾਨ ਦੋ ਕਦਮ ਅੱਗੇ ਸੋਚਣ ਦੀ ਸਮਰੱਥਾ ਹੋਣੀ ਚਾਹੀਦੀ ਹੈ।

ਮੈਚ ਦੇ ਬਾਅਦ ਗੰਭੀਰ ਨੇ ਕਿਹਾ, “ਆਈਪੀਐਲ ਵਿੱਚ ਆਰਸੀਬੀ ਦੀ ਕਪਤਾਨੀ ਕਰਦੇ ਹੋਏ ਬਹੁਤ ਸਮਾਂ ਹੋ ਗਿਆ ਹੈ। ਅੱਠ ਸਾਲ ਤੱਕ ਟੀਮ ਦੀ ਕਪਤਾਨੀ ਕਰਨਾ ਕੋਈ ਛੋਟਾ ਸਮਾਂ ਨਹੀਂ ਹੈ। ਜਿੱਥੋਂ ਤੱਕ ਮੇਰਾ ਮੰਨਣਾ ਹੈ, ਵਿਰਾਟ ਕਦੇ ਵੀ ਚੰਗੇ ਰਣਨੀਤੀਕਾਰ ਨਹੀਂ ਸਨ ਅਤੇ ਨਾ ਹੀ ਮੈਦਾਨ ‘ਤੇ ਕਪਤਾਨ ਤੋਂ ਜਿਸ ਤਰ੍ਹਾਂ ਦੀ ਸੂਝ -ਬੂਝ ਦੀ ਆਸ ਕੀਤੀ ਜਾਂਦੀ ਸੀ, ਉਹ ਉਸ ਵਿੱਚ ਸੀ। ਵਿਰਾਟ ਨੇ ਲੰਮੇ ਸਮੇਂ ਤੋਂ ਆਰਸੀਬੀ ਅਤੇ ਟੀਮ ਇੰਡੀਆ ਦੀ ਕਪਤਾਨੀ ਕਰ ਰਿਹਾ ਹੈ ਅਤੇ ਪਰ ਰਣਨੀਤੀ ਜਾਂ ਚਲਾਕੀ ਦੇ ਲਿਹਾਜ਼ ਨਾਲ, ਉਹ ਦੂਜੇ ਕਪਤਾਨਾਂ ਦੇ ਮੁਕਾਬਲੇ ਕਮਜ਼ੋਰ ਜਾਪਦਾ ਹੈ।”

Likes:
0 0
Views:
10
Article Categories:
Sports

Leave a Reply

Your email address will not be published. Required fields are marked *