ਫੇਫੜਿਆਂ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਣ ਲਈ ਤੁਲਸੀ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

Take these things with Tulsi to keep

ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਫੇਫੜਿਆਂ ‘ਤੇ ਅਟੈਕ ਕਰ ਰਿਹਾ ਹੈ। ਜਿਸ ਕਾਰਨ ਫੇਫੜੇ ਖਰਾਬ ਹੋ ਰਹੇ ਹਨ ਅਤੇ ਮਰੀਜ਼ਾਂ ‘ਚ ਆਕਸੀਜਨ ਦੀ ਕਮੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਅਜਿਹੇ ‘ਚ ਆਪਣੇ ਆਪ ਨੂੰ ਕੋਰੋਨਾ ਤੋਂ ਬਚਾਉਣਾ ਹੀ ਪਹਿਲਾਂ ਅਤੇ ਵਧੀਆ ਹੱਲ ਹੈ। ਫੇਫੜਿਆਂ ਦੀ ਸਿਹਤ ‘ਤੇ ਧਿਆਨ ਦੇਣਾ ਸਭ ਤੋਂ ਵੱਧ ਜ਼ਰੂਰੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਡੇਲੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁੱਝ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਫੇਫੜਿਆਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਸਰੀਰ ‘ਚ ਆਕਸੀਜਨ ਲੈਵਲ ਵੀ ਘੱਟ ਨਹੀਂ ਹੋਵੇਗਾ।

ਤੁਲਸੀ: ਪੋਟਾਸ਼ੀਅਮ, ਆਇਰਨ, ਕਲੋਰੋਫਿਲ ਮੈਗਨੇਸ਼ੀਅਮ, ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਤੁਲਸੀ ਦੇ ਪੱਤੇ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ ਸਵੇਰੇ ਤੁਲਸੀ ਦੇ 4-5 ਪੱਤੇ ਚਬਾਓ। ਜੇ ਤੁਸੀਂ ਚਾਹੋ ਤਾਂ ਤੁਸੀਂ ਗਿਲੋਅ ਅਤੇ ਤੁਲਸੀ ਦਾ ਕਾੜਾ ਵੀ ਪੀ ਸਕਦੇ ਹੋ।

ਦਾਲਚੀਨੀ: ਥਿਆਮੀਨ, ਫਾਸਫੋਰਸ, ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਗੁਣਾਂ ਨਾਲ ਭਰਪੂਰ ਦਾਲਚੀਨੀ ਸਵਾਦ ‘ਚ ਥੋੜੀ ਜਿਹੀ ਤਿੱਖੀ ਹੁੰਦੀ ਹੈ ਪਰ ਫੇਫੜਿਆਂ ਨੂੰ ਸਿਹਤਮੰਦ ਬਣਾਉਣ ‘ਚ ਮਦਦਗਾਰ ਹੈ। ਦਾਲਚੀਨੀ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੀ ਹੈ।

ਲੌਂਗ: ਲੌਂਗ ਬੇਸ਼ਕ ਦਿੱਖਣ ‘ਚ ਛੋਟਾ ਹੁੰਦਾ ਹੈ ਪਰ ਇਸਦੇ ਬਹੁਤ ਸਾਰੇ ਫਾਇਦੇ ਹਨ। ਲੌਂਗ ਤਣਾਅ, ਪੇਟ ਦੀ ਸਮੱਸਿਆ, ਸਰੀਰ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲੌਂਗ ਦਿਲ, ਫੇਫੜੇ, ਲੀਵਰ ਆਦਿ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਵੀ ਤੰਦਰੁਸਤ ਰੱਖਦਾ ਹੈ।

ਮੁਲੱਠੀ: ਮੁਲੱਠੀ ‘ਚ ਵਿਟਾਮਿਨ ਬੀ, ਈ, ਫਾਸਫੋਰਸ, ਕੈਲਸ਼ੀਅਮ, ਆਇਰਨ ਜਿਹੇ ਪੋਸ਼ਕ ਤੱਤਾਂ ਦੇ ਨਾਲ ਐਟੀ-ਆਕਸੀਡੈਂਟ, ਐਂਟੀ-ਬਾਇਓਟਿਕ ਗੁਣ ਵੀ ਹੁੰਦੇ ਹਨ। ਮੁਲੱਠੀ ਦਾ ਸੇਵਨ ਕਰਨ ਨਾਲ ਸਰਦੀ-ਜ਼ੁਕਾਮ, ਬੁਖਾਰ ਤੋਂ ਰਾਹਤ ਤਾਂ ਮਿਲਦੀ ਹੈ ਨਾਲ ਹੀ ਫੇਫੜੇ ਵੀ ਮਜ਼ਬੂਤ ਬਣਦੇ ਹਨ। ਮੁਲੱਠੀ ਦਾ ਸੇਵਨ 3-5 ਗ੍ਰਾਮ ਪਾਊਡਰ ਦੇ ਰੂਪ ‘ਚ ਕਰੋ।

Likes:
0 0
Views:
15
Article Categories:
Health

Leave a Reply

Your email address will not be published. Required fields are marked *