ਆਕਲੈਂਡ ਦੇ Te Atatu Peninsula ਵਿੱਚ ਇੱਕ ਘਰ ਅਤੇ Garage ਅੱਗ ਦੀ ਚਪੇਟ ਵਿੱਚ ਆਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਦੂਰ ਤੱਕ ਅਸਮਾਨ ਵਿੱਚ ਅੱਗ ਦੀਆਂ ਲਪਟਾਂ ਅਤੇ ਧੂਆਂ ਦਿੱਖ ਰਿਹਾ ਸੀ। ਫਾਇਰ ਐਂਡ ਐਮਰਜੈਂਸੀ (FENZ) ਦੇ ਬੁਲਾਰੇ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਸਵੇਰੇ ਅੱਗ ਲੱਗਣ ਵੇਲੇ ਕੋਈ ਵਿਅਕਤੀ ਘਰ ਦੇ ਅੰਦਰ ਸੀ ਜਾਂ ਨਹੀਂ, ਫਿਲਹਾਲ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਬੁਲਾਰੇ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੀਆਂ ਪੰਜ ਗੱਡੀਆਂ ਦੀ ਇੱਕ ਟੀਮ ਸਵੇਰੇ 8 ਵਜੇ ਤੋਂ ਬਾਅਦ ਹਾਰਡਿੰਗ ਐਵੀਨਿਊ ਵਿਖੇ ਪਹੁੰਚੀ ਅਤੇ ਘਰ ਅਤੇ Garage ਨੂੰ ਅੱਗ ਦੀ ਲਪੇਟ ‘ਚ ਆਇਆ ਦੇਖਿਆ। ਜਿਸ ਤੋਂ ਬਾਅਦ ਤੁਰੰਤ ਹੀ ਰਾਹਤ ਕਾਰਜ ਸ਼ੁਰੂ ਕੀਤੇ ਗਏ। ਅਧਿਕਾਰੀਆਂ ਵੱਲੋ ਜਾਰੀ ਕੀਤੀ ਗਈ ਇੱਕ ਫੁਟੇਜ ‘ਚ ਜਾਇਦਾਦ ਵਿੱਚੋਂ ਧੂਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ।