ਟੀਮ ਇੰਡੀਆ ਨੇ ਇੰਗਲੈਂਡ ਨੂੰ 151 ਦੌੜਾਂ ਨਾਲ ਹਰਾ ਰਚਿਆ ਇਤਿਹਾਸ, ਭਾਰਤ ਨੇ ਸੱਤ ਸਾਲਾਂ ਬਾਅਦ Lords ‘ਚ ਦਰਜ ਕੀਤੀ ਜਿੱਤ

india beat england by 151 runs at lords

ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਾਰਡਸ ਟੈਸਟ ਦੇ ਪੰਜਵੇਂ ਦਿਨ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਟੀਮ ਦੀ 151 ਦੌੜਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਲਾਰਡਜ਼ ਟੈਸਟ ਦੇ ਪੰਜਵੇਂ ਦਿਨ ਭਾਰਤ ਨੇ ਪਹਿਲੇ ਸੈਸ਼ਨ ਵਿੱਚ ਬੱਲੇਬਾਜ਼ੀ ਕੀਤੀ ਅਤੇ ਫਿਰ ਦੂਜੇ ਸੈਸ਼ਨ ਵਿੱਚ ਕੁੱਝ ਓਵਰ ਖੇਡਣ ਤੋਂ ਬਾਅਦ ਇੰਗਲੈਂਡ ਨੂੰ ਬੱਲੇਬਾਜ਼ੀ ਲਈ ਬੁਲਾਇਆ। ਜਸਪ੍ਰੀਤ ਬੁਮਰਾਹ ਨੇ ਪਹਿਲੇ ਹੀ ਓਵਰ ਵਿੱਚ ਭਾਰਤ ਨੂੰ ਸਫਲਤਾ ਦਿਵਾਈ ਅਤੇ ਫਿਰ ਅਗਲੇ ਓਵਰ ਵਿੱਚ ਸ਼ਮੀ ਨੇ ਦੂਜੀ ਵਿਕਟ ਲਈ ਅਤੇ ਮੈਚ ਨੂੰ ਭਾਰਤ ਵੱਲ ਮੋੜ ਦਿੱਤਾ। ਇਸ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਨਿਯਮਤ ਅੰਤਰਾਲਾਂ ‘ਤੇ ਵਿਕਟਾਂ ਹਾਸਿਲ ਕੀਤੀਆਂ।

ਭਾਰਤ ਨੇ 2014 ਤੋਂ ਬਾਅਦ ਪਹਿਲੀ ਵਾਰ ਲਾਰਡਸ ਵਿੱਚ ਜਿੱਤ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਨੇ ਤੀਜੀ ਵਾਰ ਲਾਰਡਸ ਵਿਖੇ ਇੱਕ ਟੈਸਟ ਮੈਚ ਜਿੱਤਿਆ ਹੈ। ਭਾਰਤ ਨੇ ਪਹਿਲੀ ਵਾਰ 1932 ਵਿੱਚ ਲਾਰਡਸ ਵਿਖੇ ਇੰਗਲੈਂਡ ਦੇ ਖਿਲਾਫ ਇੱਕ ਟੈਸਟ ਮੈਚ ਖੇਡਿਆ ਸੀ। ਉਦੋਂ ਤੋਂ, ਇਹ ਲਾਰਡਸ ਵਿੱਚ ਭਾਰਤ ਦੀ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਨੂੰ 2014 ਅਤੇ 1986 ਵਿੱਚ ਲਾਰਡਸ ਵਿੱਚ ਹਰਾਇਆ ਸੀ।

Leave a Reply

Your email address will not be published. Required fields are marked *