ਨਿਊਜ਼ੀਲੈਂਡ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਪਿਛਲੇ ਦਿਨਾਂ ਦੌਰਾਨ ਮਾਊਂਟ ਐਵਰੇਸਟ ਦੀ ਚੋਟੀ ਸਰ ਕਰ ਕੇ ਦੁਨੀਆਂ ਭਰ ਵਿਚ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਮਲਕੀਤ ਸਿੰਘ ਨੇ ਨਾ ਸਿਰਫ਼ ਮਾਊਂਟ ਐਵਰੇਸਟ ਦੀ ਚੋਟੀ ਸਰ ਕੀਤੀ ਸਗੋਂ ਉਥੇ ਨਿਸ਼ਾਨ ਸਾਹਿਬ ਤੇ ਨਿਊਜ਼ੀਲੈਂਡ ਦਾ ਝੰਡਾ ਵੀ ਝੁਲਾਇਆ ਸੀ। ਇਹ ਪਲ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਲਈ ਨਾ ਸਿਰਫ ਮਾਣ ਵਾਲੇ ਸਨ ਸਗੋਂ ਦ੍ਰਿੜਤਾ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਜਾਗਰ ਕਰਦੇ ਹਨ। ਇਸੇ ਕਾਰਨ ਹੁਣ ਅਦਾਰਾ INDIA NEWSLINK ਨੇ ਆਪਣੇ 10ਵੇਂ ਅਵਾਰਡ ਸਮਾਰੋਹ ‘ਚ ਮਲਕੀਤ ਸਿੰਘ ਨੂੰ ਵਿਸ਼ੇਸ ਅਵਾਰਡ ਦੇ ਕਿ ਸਨਮਾਨਿਤ ਕੀਤਾ ਹੈ। ਉੱਥੇ ਹੀ ਸੁਪਰੀਮ ਸਿੱਖ ਸੁਸਾਇਟੀ ਵੱਲੋ ਵੀ ਮਲਕੀਤ ਸਿੰਘ ਨੂੰ ਵਧਾਈਆ ਦਿੱਤੀਆ ਗਈਆ ਹਨ। ਉਨ੍ਹਾਂ ਨੂੰ ਨਿਊਜੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਵੱਲੋਂ ਇਸ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਹੈ।
ਦੱਸ ਦੇਈਏ ਮਲਕੀਤ ਸਿੰਘ ਨਿਊਜ਼ੀਲੈਂਡ ਵੱਲੋਂ ਇਹ ਪ੍ਰਾਪਤੀ ਹਾਸਿਲ ਕਰਨ ਵਾਲੇ ਪਹਿਲੇ ਗੁਰਸਿੱਖ ਅਤੇ 53ਵੇਂ ਵਿਅਕਤੀ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ 52 ਨਾਗਰਿਕ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਇਸ ਸਫ਼ਰ ਦੌਰਾਨ ਮਲਕੀਤ ਸਿੰਘ ਨੂੰ ਸਿਹਤ ਪੱਖੋਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਨੇ ਹਾਰ ਨਹੀਂ ਮੰਗੀ। ਇਸ ਦੌਰਾਨ ਉਨ੍ਹਾਂ ਦਾ ਵਜ਼ਨ ਵੀ ਕਰੀਬ 17 ਕਿਲੋ ਘੱਟ ਗਿਆ ਸੀ। ਮਲਕੀਤ ਸਿੰਘ 25 ਸਾਲਾਂ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਸੀਨੀਅਰ ਮੈਂਬਰ ਹਨ ਅਤੇ ਪ੍ਰਗਟ ਸਿੰਘ ਬੁੱਲ (SSSNZ ਦੇ RRC ਮੈਂਬਰ) ਦੇ ਭਰਾ ਹਨ।