1 ਮਿੰਟ ‘ਚ ਇੱਕ ਵਿਅਕਤੀ ਨੂੰ ਲੱਗੇਗਾ ਕੋਰੋਨਾ ਟੀਕਾ ! ਵੋਡਾਫੋਨ ਇਵੇਂਟ ਸੈਂਟਰ ‘ਚ ਹੋਵੇਗਾ ਆਕਲੈਂਡ ਦਾ ਪਹਿਲਾ ਵੱਡੇ ਪੱਧਰ ਦਾ ਵੈਕਸੀਨ ਪ੍ਰੋਗਰਾਮ

Mass corona vaccination event

ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪਬੰਦੀਆਂ ਲਾਗੂ ਕਰ ਰਹੀ ਹੈ। ਇਸ ਦੌਰਾਨ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਵੀ ਲਗਾਈ ਜਾਂ ਰਹੀ ਹੈ। ਟੀਕਾਕਰਨ ਪ੍ਰੋਗਰਾਮ ਵਿੱਚ ਹਰ ਦੇਸ਼ ਨਿਰੰਤਰ ਤੇਜ਼ੀ ਲਿਆ ਰਿਹਾ ਹੈ। ਇਸੇ ਤਹਿਤ ਹੁਣ ਨਿਊਜ਼ੀਲੈਂਡ ਸਰਕਾਰ ਵੀ ਵੱਡੇ ਪੱਧਰ ‘ਤੇ ਕੋਰੋਨਾ ਟੀਕਾਕਰਨ ਕਰਨ ਦੀ ਤਿਆਰੀ ਕਰ ਰਹੀ ਹੈ।

ਦਰਅਸਲ ਆਕਲੈਂਡ ਦਾ ਹੁਣ ਤੱਕ ਦਾ ਪਹਿਲਾ ਸਭ ਤੋਂ ਵੱਡੇ ਪੱਧਰ ਦਾ ਕੋਵਿਡ ਟੀਕਾਕਰਨ ਇਵੈਂਟ 30 ਜੁਲਾਈ ਤੋਂ 1 ਅਗਸਤ ਤੱਕ ਵੋਡਾਫੋਨ ਇਵੈਂਟ ਸੈਂਟਰ ਵਿੱਚ ਕਰਵਾਇਆ ਜਾਣਾ ਹੈ। ਇਸ ਦੌਰਾਨ ਟੀਕਾਕਰਤਾ (Vaccinators ) ਦੇਸ਼ ਦੇ ਪਹਿਲੇ ਸਮੂਹਿਕ COVID-19 ਟੀਕਾਕਰਣ ਸਮਾਰੋਹ (ਈਵੈਂਟ ) ਵਿੱਚ ਹਰ ਇੱਕ ਮਿੰਟ ਵਿੱਚ ਇੱਕ ਵਿਅਕਤੀ ਨੂੰ ਟੀਕਾ ਲਗਾਉਣਗੇ – ਜੇ ਸਭ ਕੁੱਝ ਯੋਜਨਾ ਅਨੁਸਾਰ ਚੱਲਦਾ ਹੈ। ਇਸ COVID-19 ਟੀਕਾਕਰਣ ਈਵੈਂਟ ਦਾ ਉਦੇਸ਼ ਤਿੰਨ ਦਿਨਾਂ ਵਿੱਚ 15,000 ਕਿਵੀਆਂ ਦਾ ਟੀਕਾਕਰਣ ਕਰਨਾ ਹੈ। ਪਹਿਲੇ ਵੱਡੇ ਕਾਰਪੋਰੇਟ ਟੀਕਾਕਰਨ ਦਾ ਵੇਰਵਾ ਸਾਹਮਣੇ ਆਇਆ ਹੈ, ਇਸ ਨਾਲ ਹੀ ਅਗਲੇ ਦੋ ਮਹੀਨਿਆਂ ਵਿੱਚ ਦੱਖਣੀ ਆਕਲੈਂਡ ਵਿੱਚ 100 ਜੀਪੀ ਕਲੀਨਿਕਾਂ ਤੱਕ ਟੀਕਾਕਰਨ ਦੀ ਯੋਜਨਾ ਵੀ ਹੈ।

Leave a Reply

Your email address will not be published. Required fields are marked *