ਕਾਇਕੋਹੇ ‘ਚ ਇੱਕ ਮਾਈਕ੍ਰੋਲਾਈਟ ਜਹਾਜ਼ ਦੇ ਇੱਕ ਪੈਡੌਕ ਵਿੱਚ ਕਰੈਸ਼ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਸ਼ਾਮ ਕਰੀਬ 3 ਵਜੇ ਐਸਐਚ12 ਨੇੜੇ ਵਾਪਰੀ ਸੀ। ਖੁਸ਼ਕਿਸਮਤੀ ਨਾਲ ਪਾਇਲਟ ਦੀ ਜਾਨ ਬਚ ਗਈ ਹੈ। ਪੁਲਿਸ ਨੇ ਕਿਹਾ ਕਿ ਸਿਵਲ ਏਵੀਏਸ਼ਨ ਅਥਾਰਟੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇਕ ਰੈਪਿਡ ਰਿਸਪਾਂਸ ਯੂਨਿਟ ਅਤੇ ਇਕ ਐਂਬੂਲੈਂਸ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ।