ਮਾਊਂਟ ਮੌਂਗਾਨੁਈ ‘ਚ ਗੈਸ ਨਾਲ ਸਬੰਧਿਤ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਨੂੰ ਟੌਰੰਗਾ ਹਸਪਤਾਲ ਲਿਜਾਇਆ ਗਿਆ ਹੈ। ਸੇਂਟ ਜੌਨ ਨੇ ਕਿਹਾ ਕਿ ਦੁਪਹਿਰ 1.30 ਵਜੇ ਨਿਊਟਨ ਸਟ੍ਰੀਟ ਦੇ ਪਤੇ ਤੋਂ ਫ਼ੋਨ ਕੀਤਾ ਗਿਆ ਸੀ। ਬਚਾਅ ਹੈਲੀਕਾਪਟਰ ਵੀ ਘਟਨਾ ਸਥਾਨ ‘ਤੇ ਪਹੁੰਚਿਆ ਸੀ ਪਰ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਗੰਭੀਰ ਹਾਲਤ ਵਿੱਚ ਟੌਰੰਗਾ ਹਸਪਤਾਲ ਲਿਜਾਇਆ ਗਿਆ। Fire and Emergency ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚੇ ਸਨ। Fire and Emergency ਦੇ ਬੁਲਾਰੇ ਨੇ ਕਿਹਾ ਕਿ ਇੱਕ ਫਾਇਰ ਕਰੂ ਘਟਨਾ ਸਥਾਨ ‘ਤੇ ਸੀ ਅਤੇ ਇੱਕ ਜਾਂਚਕਰਤਾ ਨੂੰ ਬੁਲਾਇਆ ਗਿਆ ਸੀ ਤਾਂ ਜੋ ਕੰਮ ਵਾਲੀ ਥਾਂ ‘ਤੇ ਵਾਪਰੀ ਘਟਨਾ ਦੇ ਕਾਰਨ ਦਾ ਪਤਾ ਲਗਾਇਆ ਜਾ ਸਕੇ।
