ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪਬੰਦੀਆਂ ਲਾਗੂ ਕਰ ਰਹੀ ਹੈ। ਇਸ ਦੌਰਾਨ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਵੀ ਲਗਾਈ ਜਾਂ ਰਹੀ ਹੈ। ਟੀਕਾਕਰਨ ਪ੍ਰੋਗਰਾਮ ਵਿੱਚ ਹਰ ਦੇਸ਼ ਨਿਰੰਤਰ ਤੇਜ਼ੀ ਲਿਆ ਰਿਹਾ ਹੈ। ਇਸੇ ਤਹਿਤ ਹੁਣ ਨਿਊਜ਼ੀਲੈਂਡ ਨੂੰ ਵੀ ਜੁਲਾਈ ਦੇ ਅੰਤ ਤੱਕ ਫਾਈਜ਼ਰ ਟੀਕੇ ਦੀਆਂ 10 ਲੱਖ ਖੁਰਾਕਾਂ ਮਿਲਣੀਆਂ ਹਨ।
ਐਤਵਾਰ ਰਾਤ ਨੂੰ ਵੀ ਕੋਵਿਡ19 ਟੀਕੇ ਦੀਆਂ ਕਰੀਬ 150,000 ਖੁਰਾਕਾਂ ਨਿਊਜ਼ੀਲੈਂਡ ਪਹੁੰਚੀਆਂ ਸਨ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਅਜੇ ਹੋਰ ਵੀ ਰਸਤੇ ਵਿੱਚ ਹਨ। ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ, “ਇਹ ਅੱਜ ਤੱਕ ਟੀਕੇ ਦੀ ਸਾਡੀ ਸਭ ਤੋਂ ਵੱਡੀ ਖੇਪ ਹੈ। ਇਹ ਇਸ ਮਹੀਨੇ ਦੀ ਪਹਿਲੀ ਖੇਪ ਜਿਸ ਤਹਿਤ 1 ਮਿਲੀਅਨ ਖੁਰਾਕਾਂ ਮਿਲਣੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਟੀਕਾਕਰਨ ਦੇ ਪ੍ਰੋਗਰਾਮ ਵਿੱਚ ਵੀ ਤੇਜ਼ੀ ਆਵੇਗੀ।