ਨਿਊਜੀਲੈਂਡ ਸਰਕਾਰ ਤੇ ਨਰਸਾਂ ਵਿਚਕਾਰ ਰੇੜਕਾ ਬਰਕਰਾਰ ! 19 ਅਗਸਤ ਨੂੰ ਹੜਤਾਲ ਕਰਨ ਦਾ ਕੀਤਾ ਐਲਾਨ

nurses to strike on august 19

ਨਿਊਜ਼ੀਲੈਂਡ ਸਰਕਾਰ ਅਤੇ ਨਰਸਾਂ ਵਿਚਕਾਰ ਸ਼ੁਰੂ ਹੋਇਆ ਕਲੇਸ਼ ਅਜੇ ਵੀ ਜਾਰੀ ਹੈ। ਪਿਛਲੇ ਹਫਤੇ ਨਵੀਨਤਮ ਤਨਖਾਹ ਦੀ ਪੇਸ਼ਕਸ਼ ਰੱਦ ਹੋਣ ਤੋਂ ਬਾਅਦ ਨਰਸਾਂ 19 ਅਗਸਤ ਨੂੰ ਹੜਤਾਲ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਸ ਮਹੀਨੇ ਦੇ ਅਖੀਰ ਵਿੱਚ ਨਰਸਾਂ ਵੱਲੋ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ ਜੋ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ 8 ਘੰਟਿਆਂ ਤੱਕ ਜਾਰੀ ਰਹੇਗੀ। ਹਾਲਾਂਕਿ ਜੋ ਲੋਕ MIQ ਅਤੇ ਸਰਹੱਦ ‘ਤੇ ਕੰਮ ਕਰਦੇ ਹਨ ਉਨ੍ਹਾਂ ਨੂੰ ਛੋਟ ਮਿਲੇਗੀ, ਅਤੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਲੀਡ ਐਡਵੋਕੇਟ ਡੇਵਿਡ ਵੇਟ ਨੇ ਕਿਹਾ ਕਿ ਰੱਦ ਕੀਤੀ ਗਈ ਤਨਖਾਹ ਦੀ ਪੇਸ਼ਕਸ਼ “ਸਪਸ਼ਟ ਰੂਪ ਵਿੱਚ ਇਹ ਨਿਰਧਾਰਤ ਕਰਨ ਵਿੱਚ ਅਸਫਲ ਰਹੀ ਕਿ ਕਿਵੇਂ ਸੁਰੱਖਿਅਤ ਸਟਾਫ ਨੂੰ ਸੰਬੋਧਿਤ ਕੀਤਾ ਜਾਵੇਗਾ ਅਤੇ ਡੀਐਚਬੀਜ਼ ਨੂੰ ਇਸਦੇ ਲਈ ਕਿਵੇਂ ਜਵਾਬਦੇਹ ਠਹਿਰਾਇਆ ਜਾਵੇਗਾ।” ਵੇਟ ਨੇ ਕਿਹਾ ਕਿ “ਨਰਸਾਂ, ਦਾਈਆਂ, ਸਿਹਤ ਦੇਖਭਾਲ ਸਹਾਇਕ ਅਤੇ kaimahi hauora ਲੰਬੇ ਸਮੇਂ ਤੋਂ ਭਿਆਨਕ ਅਤੇ ਅਸੁਰੱਖਿਅਤ ਸਟਾਫ ਦੀਆਂ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ, ਮਹਾਂਮਾਰੀ ਅਤੇ ਆਰਐਸਵੀ ਕਾਰਨ ਹਾਲਾਤ ਬਹੁਤ ਬਦਤਰ ਹੋ ਗਏ ਹਨ, ਅਤੇ ਉਹ ਸੱਚਮੁੱਚ Aotearoa ਵਿੱਚ ਨਰਸਿੰਗ ਦੇ ਭਵਿੱਖ ਬਾਰੇ ਚਿੰਤਤ ਹਨ।” ਫਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਵੱਲੋ ਇਸ ਮਸਲੇ ਦੇ ਹੱਲ ਲਈ ਕੋਈ ਠੋਸ ਕਦਮ ਚੁੱਕੇ ਜਾਂਦੇ ਹਨ ਜਾਂ ਨਹੀਂ।

Leave a Reply

Your email address will not be published. Required fields are marked *