ਬਲਾਤਕਾਰ ਦੀਆਂ ਘਟਨਾਵਾਂ ‘ਤੇ ਪਾਕਿ PM ਇਮਰਾਨ ਖਾਨ ਦੇ ਵਿਗੜੇ ਬੋਲ, ਕਿਹਾ- “ਔਰਤਾਂ ਘੱਟ ਕੱਪੜੇ ਪਾਉਣਗੀਆਂ ਤਾਂ ਮਰਦਾਂ ‘ਤੇ ਅਸਰ ਤਾਂ ਹੋਵੇਗਾ ਹੀ”

Pakistan pm imran khans comments

ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਆਪਣੇ ਵਿਵਾਦਪੂਰਨ ਬਿਆਨ ਕਾਰਨ ਮੁਸੀਬਤ ਵਿੱਚ ਫਸ ਗਏ ਹਨ। ਦਰਅਸਲ, ਇਮਰਾਨ ਨੇ ਦੇਸ਼ ਵਿੱਚ ਔਰਤਾਂ ਵਿਰੁੱਧ ਜਿਨਸੀ ਹਿੰਸਾ ਦੀਆਂ ਵੱਧ ਰਹੀਆਂ ਘਟਨਾਵਾਂ ਲਈ ਔਰਤਾਂ ਦੇ ਕੱਪੜਿਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਇੱਕ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਕਿਹਾ ਕੇ ਜੇਕਰ ਔਰਤਾਂ ਬਹੁਤ ਘੱਟ ਕੱਪੜੇ ਪਾਉਂਦੀਆਂ ਹਨ, ਤਾਂ ਇਸਦਾ ਅਸਰ ਮਰਦਾਂ ‘ਤੇ ਪਵੇਗਾ, ਹਾਂ ਜੇ ਉਹ ਰੋਬੋਟ ਹਨ ਤਾਂ ਅਜਿਹਾ ਨਹੀਂ ਹੋਵੇਗਾ। ਇਹ ਕਾਮਨ ਸੈਂਸ ਦੀ ਗੱਲ ਹੈ।” ਇਮਰਾਨ ਖਾਨ ਦੀ ਇਸ ਵਿਵਾਦਤ ਟਿੱਪਣੀ ਨੇ ਦੁਨੀਆ ਭਰ ਦੀਆਂ ਆਲੋਚਨਾਵਾਂ ਨੂੰ ਸੱਦਾ ਦਿੱਤਾ ਹੈ ਅਤੇ ਹੁਣ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫੀ ਅਲੋਚਨਾਂ ਹੋ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਅਤੇ ਪੱਤਰਕਾਰ ਵੀ ਉਨ੍ਹਾਂ ਦੀ ਸਖਤ ਆਲੋਚਨਾ ਕਰ ਰਹੇ ਹਨ ।

ਦਰਅਸਲ, ਇੰਟਰਨੈਸ਼ਨਲ ਕਮਿਸ਼ਨ ਆਫ ਜੂਰੀਸਟਸ ਦੀ ਦੱਖਣੀ ਏਸ਼ੀਆ ਦੀ ਕਾਨੂੰਨੀ ਸਲਾਹਕਾਰ ਰੀਮਾ ਉਮਰ ਨੇ ਇੱਕ ਟਵੀਟ ਕਰਦਿਆਂ ਕਿਹਾ, “ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪਾਕਿਸਤਾਨ ਵਿੱਚ ਜਿਨਸੀ ਹਿੰਸਾ ਦੇ ਕਾਰਨਾਂ ‘ਤੇ ਆਇਆ ਬਿਆਨ ਬਹੁਤ ਨਿਰਾਸ਼ਾਜਨਕ ਹੈ, ਜਿਸ ਵਿੱਚ ਇੱਕ ਵਾਰ ਫਿਰ ਉਨ੍ਹਾਂ ਨੇ ਪੀੜਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਸਪੱਸ਼ਟ ਰੂਪ ਨਾਲ ਸ਼ਰਮਨਾਕ ਹੈ।” ਹਾਲਾਂਕਿ, ਡਿਜੀਟਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੇ ਫੋਕਲ ਸ਼ਖਸ ਡਾ: ਅਰਸਲਾਨ ਖਾਲਿਦ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸੰਦਰਭ ਤੋਂ ਬਾਹਰ ਲਿਜਾ ਕੇ ਇਹ ਟਵੀਟ ਕੀਤੇ ਜਾ ਰਹੇ ਹਨ । ਡਾ: ਅਰਸਲਾਨ ਖਾਲਿਦ ਨੇ ਟਵੀਟ ਕਰਦਿਆਂ ਕਿਹਾ ਕਿ ਖਾਨ ਦੇ ਅੱਧੇ ਸ਼ਬਦ ਕੱਟ ਕੇ ਸੰਦਰਭ ਤੋਂ ਬਾਹਰ ਲਿਜਾ ਕੇ ਟਵੀਟ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *