ਟੋਕੀਓ ਪੈਰਾਲਿੰਪਿਕਸ ‘ਚ ਅਵਨੀ ਲੇਖਰਾ ਨੇ ਗੋਲਡ ਤੋਂ ਬਾਅਦ ਹੁਣ ਕਾਂਸੀ ਤਗਮੇ ਨੂੰ ਬਣਾਇਆ ਨਿਸ਼ਾਨਾ, ਦੂਜਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 12ਵਾਂ ਮੈਡਲ

paralympic avani lekhara wins bronze

ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਦਾ ਦਿਨ ਯਾਨੀ ਕਿ ਅੱਜ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ। ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਲਗਾਤਾਰ ਦੂਜਾ ਮੈਡਲ ਜਿੱਤ ਲਿਆ ਹੈ।

ਅੱਜ ਸਭ ਤੋਂ ਪਹਿਲਾ 18 ਸਾਲਾਂ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ 11 ਵਾਂ ਮੈਡਲ ਪਾਇਆ ਸੀ। ਭਾਰਤ ਦੇ ਪ੍ਰਵੀਨ ਕੁਮਾਰ ਨੇ ਹਾਈ ਜੰਪ ਟੀ 64 ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ।

ਉੱਥੇ ਹੀ ਹੁਣ ਦੂਜਾ ਮੈਡਲ ਭਾਰਤ ਨੇ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਈਵੈਂਟ ਵਿੱਚ ਜਿੱਤਿਆ ਹੈ। ਅਵਨੀ ਲੇਖਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਅਵਨੀ ਲੇਖਰਾ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਹ ਦੇਸ਼ ਦੀ ਝੋਲੀ ਇੱਕ ਗੋਲਡ ਮੈਡਲ ਵੀ ਪਾ ਚੁੱਕੀ ਹੈ। ਉਹ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਹੈ। ਇਸ ਦੇ ਨਾਲ, ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਵੀ ਹੁਣ 12 ਤੱਕ ਪਹੁੰਚ ਗਈ ਹੈ।

19 ਸਾਲਾ ਅਵਨੀ ਨੇ 4 ਦਿਨ ਪਹਿਲਾਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਹੁਣ ਉਸਨੇ ਆਪਣੀ ਰਾਈਫਲ ਨਾਲ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਿਆ ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੁਆਰਾ ਜਿੱਤਿਆ ਇਹ ਚੌਥਾ ਕਾਂਸੀ ਤਮਗਾ ਹੈ। ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਹੁਣ ਤੱਕ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

Leave a Reply

Your email address will not be published. Required fields are marked *