ਕੋਵਿਡ 19 : ਆਕਲੈਂਡ ਵਿੱਚ ਇੱਕ ਪੁਲਿਸ ਕਰਮਚਾਰੀ ਵੀ ਆਇਆ ਕੋਰੋਨਾ ਦੀ ਚਪੇਟ ‘ਚ

police staffer tests positive

ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਹੁਣ ਨਿਊਜ਼ੀਲੈਂਡ ਵਿੱਚ ਵੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਹੁਣ ਆਕਲੈਂਡ ਵਿੱਚ ਪੁਲਿਸ ਲਈ ਕੰਮ ਕਰ ਰਹੇ ਇੱਕ ਵਿਅਕਤੀ ਦੀ ਕੋਵਿਡ -19 ਰਿਪੋਰਟ ਵੀ ਪੌਜੇਟਿਵ ਆਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ infection ਹੋਣ ਦੇ ਦੌਰਾਨ ਉਹ ਕੰਮ ਨਹੀਂ ਕਰ ਰਿਹਾ ਸੀ।

ਇੱਕ ਪੁਲਿਸ ਬੁਲਾਰੇ ਦੇ ਅਨੁਸਾਰ, non-constabulary ਸਟਾਫ ਮੈਂਬਰ ਇੱਕ ਮੌਜੂਦਾ ਮਾਮਲੇ ਦਾ ਨਜ਼ਦੀਕੀ ਸੰਪਰਕ ਸੀ। ਉਨ੍ਹਾਂ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, “ਮੈਂਬਰ infection ਹੋਣ ਵੇਲੇ ਕੰਮ ਤੇ ਨਹੀਂ ਸੀ ਅਤੇ ਉਨ੍ਹਾਂ ਦੇ ਕੰਮ ਦੇ ਸਥਾਨ ਨੂੰ interest ਵਾਲੀ ਜਗ੍ਹਾ ਨਹੀਂ ਮੰਨਿਆ ਜਾਂਦਾ ਹੈ।”

ਸਿਹਤ ਮੰਤਰਾਲੇ ਨੇ ਐਤਵਾਰ ਨੂੰ ਜਾਣਕਰੀ ਸਾਂਝੀ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਦੇ ਡੈਲਟਾ ਰੂਪ ਦੇ ਤਾਜ਼ਾ ਪ੍ਰਕੋਪ ਦੌਰਾਨ ਸਾਹਮਣੇ ਆਏ 511 ਮਾਮਲਿਆਂ ਵਿੱਚੋਂ ਘੱਟੋ ਘੱਟ 73 essential ਕਰਮਚਾਰੀ ਹਨ।

Leave a Reply

Your email address will not be published. Required fields are marked *