ਟਿਕੈਤ ਦਾ ਵੱਡਾ ਬਿਆਨ, ਕਿਹਾ – ‘PM ਮੋਦੀ ਤੇ ਅਮਿਤ ਸ਼ਾਹ ਨੇ ਗਲਤ ਥਾਂ ਲਿਆ ਪੰਗਾ ਸਬਕ ਸਿਖਾ ਦੇਵਾਂਗੇ, ਸਾਡਾ ਤਾਂ ਇਤਿਹਾਸ ਹੀ ਲੜਦੇ ਰਹਿਣਾ’

rakesh tikait on karnal protest

ਕਿਸਾਨਾਂ ਨੇ ਕਰਨਾਲ ‘ਚ ਵੀ ਪੱਕਾ ਮੋਰਚਾ ਲਾ ਲਿਆ ਹੈ। ਇਸ ਦੌਰਾਨ ਹੁਣ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਸ ਮਾਮਲੇ ‘ਤੇ ਇੱਕ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ ਕਿ ਮੋਦੀ ਅਤੇ ਸ਼ਾਹ ਨੇ ਗਲਤ ਜਗ੍ਹਾ ‘ਤੇ ਪੰਗਾ ਲੈ ਲਿਆ ਹੈ। ਅਸੀਂ ਉਨ੍ਹਾਂ ਨੂੰ ਸਬਕ ਸਿਖਾ ਦੇਵਾਂਗੇ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਰਿਪੋਰਟਰ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਗਲਤ ਜਗ੍ਹਾ ਹੱਥ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਥੋਂ ਦਾ ਭੂਗੋਲ ਨਹੀਂ ਪੜ੍ਹਿਆ, ਇਸ ਖੇਤਰ ਦਾ ਇਤਿਹਾਸ ਨਹੀਂ ਪੜ੍ਹਿਆ। ਜੇ ਇੱਥੋਂ ਦੀ ਜਨਤਾ ਖੜ੍ਹੀ ਹੋਵੇਗੀ ਤਾਂ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕੇਂਦਰ ਸਰਕਾਰ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਜਿਹੜੇ ਗਲਤ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਨੂੰ ਵਾਪਿਸ ਲੈਣਾ ਪਵੇਗਾ।

ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਨਹੀਂ ਛੱਡਣਗੇ। ਆਪਣੀਆਂ ਪਿਛਲੀਆਂ ਪੀੜ੍ਹੀਆਂ ਦਾ ਜ਼ਿਕਰ ਕਰਦਿਆਂ, ਟਿਕੈਤ ਨੇ ਕਿਹਾ ਕਿ ਸਾਡੇ ਪਿਤਾ – ਦਾਦਾ… ਸਾਡੀਆਂ ਪਿਛਲੀਆਂ 10 ਪੀੜ੍ਹੀਆਂ ਵੀ ਇਹੀ ਕੰਮ ਕਰ ਰਹੀਆਂ ਹਨ। ਅਸੀਂ ਇੱਥੇ ਕੋਈ ਇਮਾਰਤਾਂ ਜਾਂ ਫਾਰਮ ਨਹੀਂ ਬਣਾਏ ਹਨ। ਅਸੀਂ ਹਮੇਸ਼ਾਂ ਹੀ ਅੰਦੋਲਨ ਕੀਤਾ ਹੈ ਅਤੇ ਜਿੱਤਦੇ ਹੋਏ ਅੱਗੇ ਵਧੇ ਹਾਂ। ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਸਾਡਾ ਇਤਿਹਾਸ ਪੜ੍ਹਨਾ ਚਾਹੀਦਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਖੇਤੀਬਾੜੀ ਨੂੰ ਹੱਥ ਪਾਉਣਾ ਚਾਹੀਦਾ ਸੀ।

ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਇਸ ਮਾਮਲੇ ਨੂੰ ਖੱਟਰ ਸਰਕਾਰ ਦੁਆਰਾ ਵੀ ਕਿਉਂ ਵਿਚਾਰਿਆ ਜਾਣਾ ਚਾਹੀਦਾ ਹੈ। ਕੀ ਇਸ ਵਿੱਚ ਦਿੱਲੀ ਤੱਕ ਕੋਈ ਚੇਨ ਹੈ? ਜਵਾਬ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਦੇ ਨੇਤਾ ਅਮਿਤ ਸ਼ਾਹ ਹਨ। ਜੋ ਉਹ ਕਹਿੰਦਾ ਹੈ ਉਹੀ ਹੁੰਦਾ ਹੈ। ਦੱਸ ਦੇਈਏ ਕਿ ਬੀਤੇ 2 ਦਿਨਾਂ ਤੋਂ ਕਿਸਾਨ ਹਰਿਆਣੇ ਦੇ ਕਰਨਾਲ ਵਿੱਚ ਡਟੇ ਹੋਏ ਹਨ। ਹਰਿਆਣਾ ਦੇ ਕਰਨਾਲ ਵਿੱਚ ਕਿਸਾਨ ਜਥੇਬੰਦੀਆਂ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ। ਬੁੱਧਵਾਰ ਨੂੰ ਵੀ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਹੋਈ ਗੱਲਬਾਤ ਵੀ ਬੇਸਿੱਟਾਂ ਰਹੀ ਹੈ।

Leave a Reply

Your email address will not be published. Required fields are marked *