ਨਿਊ ਪਲਾਈਮਾਊਥ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਭਾਰਤੀ ਮੂਲ ਦੇ 2 ਮਾਲਕਾਂ ਨੂੰ 4 ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ ਕਰਨ ਦੇ ਦੋਸ਼ ਹੇਠ $60,000 ਦਾ ਜੁਰਮਾਨਾ ਅਤੇ ਕਰਮਚਾਰੀਆਂ ਨੂੰ ਬਣਦੀ $26,000 ਤਨਖਾਹ ਅਦਾ ਕਰਨ ਦੇ ਹੁਕਮ ਹੋਏ ਹਨ। ਇਹ ਹੁਕਮ ਨਿਊ ਪਲਾਈਮਾਊਥ ਦੇ ਏਰੀਆ 41 ਰੈਸਟੋਰੈਂਟ ਮਾਲਕਾਂ ਨੂੰ ਲੇਬਰ ਇੰਸਪੈਕਟੋਰੇਟ ਦੀ ਛਾਣਬੀਣ ਤੋਂ ਬਾਅਦ ਹੋਏ ਹਨ। ਪੁਸ਼ਕਰ ਜੁਨਾਰੇ ਤੇ ਜਸਵੰਤ ਧੰਮ ਨਾਮ ਦੇ ਮਾਲਕਾਂ ‘ਤੇ ਇਲਜ਼ਾਮ ਲੱਗੇ ਸਨ ਕਿ ਉਨ੍ਹਾਂ ਨੇ ਕਰਮਚਾਰੀਆਂ ਨਾਲ ਧੱਕਾ ਕੀਤਾ, ਇੱਕ ਕਰਮਚਾਰੀ ਨੂੰ ਤਾਂ ਨੌਕਰੀ ਬਦਲੇ $16,000 ਵੀ ਲਏ, ਜੋ ਕਰਮਚਾਰੀ ਨੇ ਲੋਨ ਚੁੱਕਕੇ ਦਿੱਤੇ ਤੇ ਉਸਨੂੰ ਬਾਅਦ ਵਿੱਚ ਤਨਖਾਹ ਵੀ ਨਹੀਂ ਦਿੱਤੀ ਗਈ। ਅਜਿਹੇ 4 ਕਰਮਚਾਰੀਆਂ ਨਾਲ ਮਾਲਕਾਂ ਕਈ ਤਰ੍ਹਾਂ ਨਾਲ ਧੱਕਾ ਕੀਤਾ ਤੇ ਇਮਪਲਾਇਮੈਂਟ ਸਬੰਧੀ ਕਈ ਕਾਨੂੰਨਾਂ ਦੀ ਅਣਦੇਖੀ ਕੀਤੀ।
