ਸ਼ਾਹਰੁਖ ਖਾਨ ਨੂੰ ਦੁਨੀਆ ਭਰ ‘ਚ ਰੋਮਾਂਸ ਕਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਹਾਲਾਂਕਿ ਇਸ ਖਿਤਾਬ ਦਾ ਕਾਰਨ ਉਨ੍ਹਾਂ ਦੀਆਂ ਕਈ ਫਿਲਮਾਂ ਹਨ। ਇਨ੍ਹਾਂ ਫਿਲਮਾਂ ‘ਚ ‘ਵੀਰ ਜ਼ਾਰਾ’ ਦਾ ਨਾਂ ਵੀ ਸ਼ਾਮਿਲ ਹੈ, ਜਿਸ ਨੇ ਹਾਲ ਹੀ ‘ਚ 20 ਸਾਲ ਪੂਰੇ ਕੀਤੇ ਹਨ। ਫਿਲਮ ਦੇ ਇੰਨੇ ਸਾਲ ਪੂਰੇ ਹੋਣ ‘ਤੇ ਇਹ ਦੁਨੀਆ ਭਰ ਦੇ 600 ਸਿਨੇਮਾਘਰਾਂ ‘ਚ ਫਿਰ ਰਿਲੀਜ਼ ਹੋਈ ਹੈ। ‘ਵੀਰ ਜ਼ਾਰਾ’ ਨਵੰਬਰ 2004 ‘ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਕਰਨ ਦੀ ਪ੍ਰਕਿਰਿਆ 7 ਨਵੰਬਰ ਤੋਂ ਸ਼ੁਰੂ ਹੋ ਗਈ ਹੈ।
ਯਸ਼ਰਾਜ ਫਿਲਮ ਦੀ ‘ਵੀਰ ਜ਼ਾਰਾ’ 20 ਸਾਲਾਂ ‘ਚ ਪਹਿਲੀ ਵਾਰ ਸਾਊਦੀ ਅਰਬ, ਓਮਾਨ ਅਤੇ ਕਤਰ ‘ਚ ਵੀ ਦਿਖਾਈ ਗਈ ਹੈ। ਫਿਲਮ ਨੂੰ ਇਨ੍ਹਾਂ ਦੇਸ਼ਾਂ ਸਮੇਤ ਦੁਨੀਆ ਭਰ ਦੇ 7 ਸ਼ਹਿਰਾਂ ‘ਚ ਆਪਣੀ 20ਵੀਂ ਵਰ੍ਹੇਗੰਢ ਮਨਾਉਣ ਦੀ ਯੋਜਨਾ ਦੇ ਹਿੱਸੇ ਵੱਜੋਂ ਰਿਲੀਜ਼ ਕੀਤਾ ਗਿਆ ਹੈ। ਫਿਲਮ ਨੂੰ ਇੰਨੇ ਸਾਰੇ ਸਿਨੇਮਾਘਰਾਂ ‘ਚ ਰਿਲੀਜ਼ ਕਰਨ ਦਾ ਮਕਸਦ ਬਲਾਕਬਸਟਰ ਫਿਲਮ ਦੇ ਸੰਗੀਤ ਅਤੇ ਇਸ ਦੀ ਕਹਾਣੀ ਨੂੰ ਲੋਕਾਂ ‘ਚ ਮੁੜ ਸੁਰਜੀਤ ਕਰਨਾ ਹੈ। ਇਹ ਫ਼ਿਲਮ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਸੀ।