ਸਿੱਧੂ ਮੂਸੇ ਵਾਲਾ ਦੀ ਦੂਜੀ ਫ਼ਿਲਮ ‘ਮੂਸਾ ਜੱਟ’ ਦੀ ਰਿਲੀਜ਼ ਡੇਟ ਵੀ ਆਈ ਸਾਹਮਣੇ, ਇੱਕੋ ਮਹੀਨੇ ‘ਚ ਰਿਲੀਜ਼ ਹੋਣਗੀਆਂ ਦੋਵੇਂ ਫ਼ਿਲਮਾਂ

sidhu moose wala movie

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਸਿੱਧੂ ਆਪਣੀ ਨਵੀ ਐਲਬਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰ ਰਹੇ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋ ਕਾਫੀ ਪਸੰਦ ਵੀ ਕੀਤਾ ਜਾਂ ਰਿਹਾ ਹੈ। ਕੁੱਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਦੀ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਸੀ। ਜੋ ਸਿੱਧੂ ਦੀ ਡੈਬਿਊ ਫ਼ਿਲਮ ਹੈ, ਇਸ ਫਿਲਮ ਦੀ ਸ਼ੂਟਿੰਗ ਸਿੱਧੂ ਨੇ ਕਾਫੀ ਸਮਾਂ ਪਹਿਲਾਂ ਪੂਰੀ ਕਰ ਲਈ ਸੀ ਅਤੇ ਇਸ ਫਿਲਮ ਵਿੱਚ ਉਹ ਮੈਂਡੀ ਤੱਖਰ ਦੇ ਆਪੋਜ਼ਿਟ ਨਜ਼ਰ ਆਉਣ ਵਾਲੇ ਹਨ।

ਪਰ ਹੁਣ ਸਿੱਧੂ ਨੇ ਆਪਣੇ ਫੈਨਜ਼ ਲਈ ਇੱਕ ਹੋਰ ਸਰਪ੍ਰਾਈਜ਼ ਲੈ ਕੇ ਆਏ ਹਨ। ਜਾਣਕਾਰੀ ਲਈ ਦੱਸ ਦੇਈਏ ਸਿੱਧੂ ਮੂਸੇਵਾਲੇ ਆਪਣੇ ਫੈਨਜ਼ ਲਈ ਨਵੀਂ ਫਿਲਮ ਲੈ ਕੇ ਆ ਰਹੇ ਨੇ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਛਿੜ ਗਈ ਹੈ। ਇਸ ਫ਼ਿਲਮ ਦਾ ਨਾਂ ‘ਮੂਸਾ ਜੱਟ’ ਹੈ। ਖ਼ਾਸ ਗੱਲ ਇਹ ਹੈ ਕਿ ‘ਯੈੱਸ ਆਈ ਐਮ ਸਟੂਡੈਂਟ’ ਨੂੰ ਸਿੱਧੂ ਦੀ ਡੈਬਿਊ ਫ਼ਿਲਮ ਮੰਨਿਆ ਜਾ ਰਿਹਾ ਸੀ ਕਿਉਂਕਿ ਉਸ ਦੀ ਸ਼ੂਟਿੰਗ ਵੀ ਪਹਿਲਾਂ ਕੀਤੀ ਗਈ ਸੀ ਪਰ ਰਿਲੀਜ਼ ਦੇ ਮਾਮਲੇ ’ਚ ‘ਮੂਸਾ ਜੱਟ’ ‘ਯੈੱਸ ਆਈ ਐਮ ਸਟੂਡੈਂਟ’ ਤੋਂ ਅੱਗੇ ਨਿਕਲ ਗਈ ਹੈ।

ਦੱਸ ਦੇਈਏ ਕਿ ਸਿੱਧੂ ਦੀਆਂ ਦੋ ਫ਼ਿਲਮਾਂ ਇਸ ਸਾਲ ਅਕਤੂਬਰ ਮਹੀਨੇ ਵਿੱਚ ਰਿਲੀਜ਼ ਹੋਣਗੀਆਂ। ‘ਯੈੱਸ ਆਈ ਐਮ ਸਟੂਡੈਂਟ’ 22 ਅਕਤੂਬਰ, 2021 ਨੂੰ ਰਿਲੀਜ਼ ਹੋਣੀ ਹੈ, ਉੱਥੇ ਹੀ ‘ਮੂਸਾ ਜੱਟ’ ਅਕਤੂਬਰ ਮਹੀਨੇ ਦੀ 1 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਸਿੱਧੂ ਦੇ ਪ੍ਰਸ਼ੰਸਕ ਸਿੱਧੂ ਦੀ ਕਿਹੜੀ ਫ਼ਿਲਮ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ।

Leave a Reply

Your email address will not be published. Required fields are marked *