[gtranslate]

ਵੂਲਵਰਥਸ ਦੀ Restructure ਨੀਤੀ ਨੂੰ ਲੈ ਕੇ ਛਿੜਿਆ ਵਿਵਾਦ, ਕਾਮੇ ਬੋਲੇ ਹਜ਼ਾਰਾਂ ਡਾਲਰ ਦਾ ਪਏਗਾ ਘਾਟਾ !

ਇੱਕ ਯੂਨੀਅਨ ਦਾ ਦਾਅਵਾ ਹੈ ਕਿ ਸੁਪਰਮਾਰਕੀਟ ਦਿੱਗਜ ਵੂਲਵਰਥਸ ਦੇ ਨਵੇਂ ਓਪਰੇਟਿੰਗ ਮਾਡਲ ਨਾਲ ਤਨਖਾਹਾਂ ਵਿੱਚ ਕਟੌਤੀ ਹੋ ਸਕਦੀ ਹੈ ਜਿਸ ਨਾਲ ਤਜਰਬੇਕਾਰ ਕਾਮਿਆਂ ਨੂੰ ਹਜ਼ਾਰਾਂ ਡਾਲਰ ਦਾ ਨੁਕਸਾਨ ਹੋਵੇਗਾ। ਪਰ ਵੂਲਵਰਥਸ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਵੂਲਵਰਥਸ ਕੰਪਨੀ, ਸਟੋਰ ਵਿੱਚ ਕਰਮਚਾਰੀਆਂ ਦੀ ਕਾਰਜਸ਼ੀਲਤਾ ਨੂੰ ਲੈਕੇ ਨਵੇਂ ਬਦਲਾਅ ਲਿਆ ਰਹੀ ਹੈ, ਜਿਸ ਤਹਿਤ ਕਰਮਚਾਰੀਆਂ ਦੇ ਰੋਲ ਸਾਂਝੇ ਹੋ ਸਕਣਗੇ ਤੇ ਉਹ ਇੱਕ ਦੂਜੇ ਦਾ ਕੰਮ ਸੰਭਾਲ ਸਕਣਗੇ। ਇਸ ਨਾਲ ਕੰਪਨੀ ਦਾ ਦਾਅਵਾ ਹੈ ਕਿ ਗ੍ਰਾਹਕਾਂ ਨੂੰ ਵਧੇਰੇ ਸੁਪੋਰਟ ਕਰਮਚਾਰੀ ਮਿਲ ਸਕਣਗੇ ਤੇ ਕੰਮ ਵਿੱਚ ਹੋਰ ਸਰਲਤਾ ਤੇ ਤੇਜੀ ਆ ਸਕੇਗੀ। ਬੁਲਾਰੇ ਨੇ ਕਿਹਾ ਕਿ ਇਸ ਤੋਂ ਇਲਾਵਾ ਸੀਨੀਅਰ ਰੋਲਜ਼ ਦੇ ਵਿੱਚ ਤਰੱਕੀ ਦੇ ਮੌਕੇ ਵੀ ਵੱਧਣਗੇ। ਪਰ ਦੂਜੇ ਪਾਸੇ ਫਰਸਟ ਯੂਨੀਅਨ ਦਾ ਦਾਅਵਾ ਹੈ ਕਿ ਇਸ ਫੈਸਲੇ ਕਾਰਨ 4400 ਦੇ ਕਰੀਬ ਕਰਮਚਾਰੀਆਂ ਦੀ ਕਮਾਈ ਘਟੇਗੀ।

Leave a Reply

Your email address will not be published. Required fields are marked *