ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ – ‘ਲੰਬਾ ਚੱਲੇਗਾ ਅੰਦੋਲਨ, ਜੇ ਤਾਕਤ ਵੇਖਣਾ ਚਾਹੁੰਦੀ ਹੈ ਤਾਂ ਦੱਸੇ ਸਰਕਾਰ, ਦੁਬਾਰਾ ਦਿੱਲੀ ਪਹੁੰਚਣਗੇ 5 ਲੱਖ ਟ੍ਰੈਕਟਰ’

tikait said next 35 months

ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਿਹਾ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨਾਂ ਦੀ ਸੰਸਦ ਵੀ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਬਿਆਨ ਦੀ ਵੀ ਅਲੋਚਨਾ ਕੀਤੀ ਹੈ। ਇਸ ਤੋਂ ਇਲਾਵਾ ਹੁਣ ਸੋਮਵਾਰ ਦੀ ਕਿਸਾਨ ਸੰਸਦ ਵਿੱਚ ਕੇਵਲ ਔਰਤਾਂ ਹੀ ਹਿੱਸਾ ਲੈਣਗੀਆਂ।

ਇਸ ਵਿਚਕਾਰ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਸ਼ਨੀਵਾਰ ਨੂੰ ਦਿੱਲੀ-ਜੈਪੁਰ ਹਾਈਵੇ ‘ਤੇ ਖੇੜਾ ਸਰਹੱਦ ‘ਤੇ ਕਿਸਾਨ ਅੰਦੋਲਨ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ, ਇਸ ਲਈ ਹੁਣ ਅਗਲੇ 35 ਮਹੀਨਿਆਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਸਰਕਾਰ ਸ਼ਰਤਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਪਰ ਕਿਸਾਨ ਤਿੰਨ ਕਾਨੂੰਨਾਂ ਦੇ ਰੱਦ ਕਰਾਉਣ ਤੋਂ ਘੱਟ ਨਹੀਂ ਮੰਨਣਗੇ। ਹਰਿਆਣਾ ਸਰਕਾਰ ਦੀ ਸਖਤੀ ਦੇ ਸਵਾਲ ਉੱਤੇ, ਟਿਕੈਤ ਨੇ ਕਿਹਾ ਕਿ ਕਿਸਾਨ ਹਰਿਆਣਾ ਸਰਕਾਰ ਦੀ ਸਖਤੀ ਦਾ ਇੰਤਜ਼ਾਰ ਕਰ ਰਹੇ ਹਨ। ਕਿਸਾਨ ਕਿਸੇ ਵੀ ਕੀਮਤ ‘ਤੇ ਨਹੀਂ ਡਰਦੇ।

ਸਰਹੱਦ ‘ਤੇ ਕਿਸਾਨਾਂ ਦੀ ਗਿਣਤੀ ਘਟਾਉਣ ਦੇ ਸਵਾਲ ‘ਤੇ ਟਿਕੈਤ ਨੇ ਕਿਹਾ ਕਿ ਰਣਨੀਤੀ ਦੇ ਅਨੁਸਾਰ ਅਜਿਹਾ ਕੀਤਾ ਜਾ ਰਿਹਾ ਹੈ, ਜੇਕਰ ਸਰਕਾਰ ਸਾਡੀ ਤਾਕਤ ਵੇਖਣਾ ਚਾਹੁੰਦੀ ਹੈ ਤਾਂ ਇੱਕ ਵਾਰ ਦੱਸੇ। ਦੁਬਾਰਾ 5 ਲੱਖ ਟਰੈਕਟਰ ਦਿੱਲੀ ਪਹੁੰਚ ਜਾਣਗੇ। ਭਾਜਪਾ ਸੰਸਦ ਮੀਨਾਕਸ਼ੀ ਲੇਖੀ ਦੇ ਕਿਸਾਨਾਂ ਨੂੰ ਮਾਵਾਲੀ ਕਹਿਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਕਿਸਾਨ ਔਰਤਾਂ ਦਾ ਸਤਿਕਾਰ ਕਰਦੇ ਹਨ ਪਰ ਕੁੱਝ ਲੋਕ ਅਜਿਹਾ ਕਰਵਾ ਰਹੇ ਹਨ। ਕਿਸਾਨ ਆਪਣੇ ਹੱਕਾਂ ਲਈ ਲੜਦਾ ਰਹੇਗਾ।

Leave a Reply

Your email address will not be published. Required fields are marked *