ਅਮਰੀਕੀ ਅਦਾਲਤ ਦਾ ਵੱਡਾ ਫੈਸਲਾ, ਜਾਰਜ ਫਲਾਇਡ ਹੱਤਿਆ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਨੂੰ 22 ਸਾਲ 6 ਮਹੀਨੇ ਦੀ ਸੁਣਾਈ ਸਜ਼ਾ

us ex cop chauvin sentenced

ਅਮਰੀਕਾ ਦੀ ਇੱਕ ਅਦਾਲਤ ਨੇ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ, ਵਾਸ਼ਿੰਗਟਨ ਦੀ ਹੈਨੇਪਿਨ ਕਾਉਂਟੀ ਕੋਰਟ ਨੇ ਮਿਨੀਐਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚਾਉਵਿਨ ਨੂੰ ਇਸ ਮਾਮਲੇ ਵਿੱਚ ਜਾਰਜ ਫਲਾਇਡ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਹੈ। ਜਿਸ ਵਿੱਚ ਦੋਸ਼ੀ ਠਹਿਰੇ ਸਾਬਕਾ ਮਿਨੀਆਪੋਲਿਸ ਪੁਲਿਸ ਅਧਿਕਾਰੀ ਡੇਰੇਕ ਚਾਉਵਿਨ ਨੂੰ 22.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪਿਛਲੇ ਸਾਲ, ਚਾਉਵਿਨ ਵੱਲੋ ਫਲਾਇਡ ਦੀ ਗਰਦਨ ‘ਤੇ ਗੋਡਾ ਰੱਖਣ ਤੋਂ ਬਾਅਦ ਦਮ ਘੁੱਟਣ ਕਾਰਨ ਫਲਾਇਡ ਦੀ ਮੌਤ ਹੋ ਗਈ ਸੀ, ਜਿਸਦੀ ਵੀਡੀਓ ਸਾਹਮਣੇ ਆਉਣ ਨਾਲ ਯੂਐਸ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਇੱਕ ਨਿਊਜ਼ ਦੇ ਅਨੁਸਾਰ, ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਵਕੀਲਾਂ ਨੇ 30 ਸਾਲ ਦੀ ਸਜਾ ਮੰਗੀ ਸੀ। ਹਾਲਾਂਕਿ, ਚਾਉਵਿਨ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਸ ਲਈ ਜੱਜ ਨੂੰ 10 ਸਾਲ ਤੋਂ 15 ਸਾਲ ਦੇ ਦਰਮਿਆਨ ਸਜ਼ਾ ਸੁਣਾਉਣ ਦੀ ਸਲਾਹ ਦਿੱਤੀ ਗਈ ਸੀ।

Leave a Reply

Your email address will not be published. Required fields are marked *