[gtranslate]

ਅਮਰੀਕਾ ਦੇ ਫਿਲਾਡੇਲਫੀਆ ‘ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ, ਬੱਚਿਆਂ ਸਮੇਤ 13 ਲੋਕਾਂ ਦੀ ਹੋਈ ਮੌਤ

usa fire 13 people dead

ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ ਵਿੱਚ ਇੱਕ ਦੋ ਮੰਜ਼ਿਲਾ ਘਰ ਵਿੱਚ ਲੱਗੀ ਭਿਆਨਕ ਅੱਗ ਵਿੱਚ ਅੱਠ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਫਾਇਰ ਬਿਰਗੇਡ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ ਅਤੇ ਬਾਕੀ ਪੀੜਤਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਭਿਆਨਕ ਅੱਗ ਕਾਰਨ ਹੋਰ ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਇਸ ਘਰ ਵਿੱਚ ਕੁੱਲ 26 ਲੋਕ ਰਹਿੰਦੇ ਸਨ। ਹੁਣ ਤੱਕ ਅੱਠ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।

ਫਾਇਰ ਅਧਿਕਾਰੀਆਂ ਮੁਤਾਬਿਕ ਘਰ ਨੂੰ ਅੱਗ ਲੱਗਣ ਦੀ ਚਿਤਾਵਨੀ ਦੇਣ ਵਾਲਾ ਅਲਾਰਮ ਕੰਮ ਨਹੀਂ ਕਰ ਰਿਹਾ ਸੀ। ਬੁੱਧਵਾਰ ਤੜਕੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਸ਼ਹਿਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ ਜਿਸ ਵਿੱਚ ਇੰਨੇ ਲੋਕਾਂ ਦੀ ਜਾਨ ਗਈ ਹੈ। ਇਹ ਘਟਨਾ ਫੇਅਰਮਾਊਂਟ ਇਲਾਕੇ ‘ਚ ਵਾਪਰੀ, ਜੋ ਸ਼ਹਿਰ ਦੇ ਉੱਤਰ-ਪੱਛਮ ‘ਚ ਸਥਿਤ ਹੈ। ਨੇੜੇ ਹੀ ਫਿਲਾਡੇਲਫੀਆ ਮਿਊਜ਼ੀਅਮ ਆਫ਼ ਆਰਟ ਹੈ। ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਨੇੜੇ ਮੀਡੀਆ ਨੂੰ ਸਾਰੀ ਜਾਣਕਾਰੀ ਵੀ ਦਿੱਤੀ।

ਇਸ ਘਟਨਾ ‘ਤੇ ਟਿੱਪਣੀ ਕਰਦਿਆਂ ਸਿਟੀ ਮੇਅਰ ਜਿਮ ਕੈਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਿਨਾਂ ਸ਼ੱਕ ਇਹ ਸਾਡੇ ਸ਼ਹਿਰ ਦੇ ਇਤਿਹਾਸ ਦੇ ਸਭ ਤੋਂ ਦੁਖਦਾਈ ਦਿਨਾਂ ਵਿੱਚੋਂ ਇੱਕ ਹੈ, ਇੰਨੇ ਦੁਖਦਾਈ ਤਰੀਕੇ ਨਾਲ ਇੰਨੇ ਲੋਕਾਂ ਦਾ ਜਾਣਾ ਬਹੁਤ ਹੀ ਦੁਖਦਾਈ ਹੈ। ਰਾਸ਼ਟਰਪਤੀ ਜੋਅ ਬਾਏਡਿਨ ਦੀ ਪਤਨੀ ਜਿਲ ਬਾਏਡਿਨ ਨੇ ਟਵੀਟ ਕਰਕੇ ਇਸ ਘਟਨਾ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਫਿਲਾਡੇਲਫੀਆ ‘ਚ ਅੱਗ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਪ੍ਰਤੀ ਮੇਰੀ ਸੰਵੇਦਨਾ ਹੈ।

Leave a Reply

Your email address will not be published. Required fields are marked *