ਕੈਨੇਡਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡ ਦਾ ਰਹਿਣ ਵਾਲਾ ਹੈ। ਇੰਦਰਪਾਲ ਕੈਨੇਡਾ ਵਿੱਚ ਉਬੇਰ ਟੈਕਸੀ ਚਲਾਉਂਦਾ ਸੀ। ਉਸਨੇ ਆਪਣੀ ਟੈਕਸੀ ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਹੀ ਸੀ ਕਿ ਅਚਾਨਕ ਇੱਕ ਅਣਜਾਣ ਵਿਅਕਤੀ ਆਇਆ ਅਤੇ ਉਸ ‘ਤੇ ਚਾਰ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਇੰਦਰਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੰਦਰਪਾਲ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਦੇ ਐਡਮਿੰਟਨ ਗਿਆ ਸੀ। ਉਹ ਉੱਥੇ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਇੰਦਰਪਾਲ ਦੀ ਪਤਨੀ ਗਰਭਵਤੀ ਹੈ। ਉਸਨੇ ਆਪਣੀ ਪਤਨੀ ਨੂੰ ਵਰਕ ਪਰਮਿਟ ‘ਤੇ ਬੁਲਾਇਆ ਸੀ। ਉਹ ਆਪਣੀ ਪਤਨੀ ਅਤੇ 8 ਸਾਲ ਦੀ ਧੀ ਨਾਲ ਉੱਥੇ ਰਹਿੰਦਾ ਸੀ।
