[gtranslate]

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, H-1B, L-1 ਵੀਜ਼ਾ ਨਿਯਮਾਂ ‘ਚ ਕੀਤਾ ਗਿਆ ਵੱਡਾ ਬਦਲਾਅ

america change in h1b visa rules

ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਅਮਰੀਕਾ ਨੇ ਵੀਰਵਾਰ ਨੂੰ ਵਰਕਿੰਗ ਵੀਜ਼ਾ H-1B, L-1 ਅਤੇ O-1 ਲਈ ਨਿੱਜੀ ਇੰਟਰਵਿਊ ਤੋਂ ਛੋਟ ਦਿੱਤੀ ਹੈ। ਦਰਅਸਲ, ਵਿਦੇਸ਼ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਸਰਕਾਰ ਨੇ ਵੀਜ਼ਾ ਧਾਰਕਾਂ ਨੂੰ ਉਨ੍ਹਾਂ ਦੇ ਵੀਜ਼ਾ ਰੀਨਿਊ ਕਰਨ ਤੋਂ ਪਹਿਲਾਂ ਇੰਟਰਵਿਊ ਤੋਂ ਛੋਟ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਹੁਣ ਦੁਨੀਆ ਭਰ ਤੋਂ ਅਪਲਾਈ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ। ਇਸ ਫੈਸਲੇ ਦੇ ਨਾਲ, ਐੱਚ-1ਬੀ, ਐੱਲ-1 ਅਤੇ ਓ-1 ਵੀਜ਼ਾ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਹੁਣ ਅਮਰੀਕੀ ਵਣਜ ਦੂਤਘਰ ‘ਚ ਨਿੱਜੀ ਇੰਟਰਵਿਊ ਦੇ ਦੌਰ ‘ਚੋਂ ਲੰਘਣ ਦੀ ਲੋੜ ਨਹੀਂ ਹੋਵੇਗੀ, ਆਮ ਤੌਰ ‘ਤੇ ਵੀਜ਼ਾ ਜਾਰੀ ਕੀਤੇ ਜਾਣ ਤੋਂ ਪਹਿਲਾਂ ਇੱਕ ਨਿੱਜੀ ਇੰਟਰਵਿਊ ਕੀਤੀ ਜਾਂਦੀ ਸੀ

H1B ਵੀਜ਼ਾ ਕੀ ਹੈ ? – ਦੂਜੇ ਦੇਸ਼ਾਂ ਤੋਂ ਆਕੇ ਅਮਰੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਉਪਲਬਧ ਵੀਜ਼ੇ ਨੂੰ H1B ਵੀਜ਼ਾ ਕਿਹਾ ਜਾਂਦਾ ਹੈ। ਇਹ ਉਨ੍ਹਾਂ ਲੋਕਾਂ ਲਈ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਕੰਮ ਕਾਰਨ ਅਮਰੀਕਾ ‘ਚ ਰਹਿਣਾ ਪੈਂਦਾ ਹੈ। ਇਹ ਵੀਜ਼ਾ ਇੱਕ ਨਿਸ਼ਚਿਤ ਸਮੇਂ ਲਈ ਜਾਰੀ ਕੀਤਾ ਜਾਂਦਾ ਹੈ। ਸਮਾਂ ਖਤਮ ਹੋਣ ਤੋਂ ਬਾਅਦ, ਬਿਨੈਕਾਰ ਇਸਨੂੰ ਰੀਨਿਊ ਕਰਵਾ ਸਕਦੇ ਹਨ। ਯਾਨੀ ਜੇਕਰ ਅਮਰੀਕੀ ਕੰਪਨੀਆਂ ਕਿਸੇ ਵਿਦੇਸ਼ੀ ਨਾਗਰਿਕ ਨੂੰ ਨੌਕਰੀ ਦੇਣਾ ਚਾਹੁੰਦੀਆਂ ਹਨ ਤਾਂ ਕਰਮਚਾਰੀ ਇਸ ਵੀਜ਼ੇ ਰਾਹੀਂ ਕੰਪਨੀ ਵਿੱਚ ਕੰਮ ਕਰ ਸਕਦੇ ਹਨ।

ਵੀਰਵਾਰ ਨੂੰ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ, “ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੌਂਸਲਰ ਅਫਸਰਾਂ ਨੂੰ 31 ਦਸੰਬਰ, 2022 ਤੱਕ ਨਿਮਨਲਿਖਤ ਸ਼੍ਰੇਣੀਆਂ ਵਿੱਚ ਕੁੱਝ ਵਿਅਕਤੀਗਤ ਪਟੀਸ਼ਨ-ਅਧਾਰਿਤ ਗੈਰ-ਪ੍ਰਵਾਸੀ ਵਰਕ ਵੀਜ਼ਿਆਂ ਲਈ ਅਸਥਾਈ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਹੈ ਜੋ ਨਿੱਜੀ ਇੰਟਰਵਿਊ ਤੋਂ ਰਾਹਤ ਦੇਣਗੇ। ਇਨ੍ਹਾਂ ਵਿੱਚ H-1B ਵੀਜ਼ਾ, H-3 ਵੀਜ਼ਾ, L ਵੀਜ਼ਾ, O ਵੀਜ਼ਾ ਸ਼ਾਮਿਲ ਹਨ। ਬਿਆਨ ‘ਚ ਕਿਹਾ ਗਿਆ ਹੈ, ‘ਕੋਵਿਡ-19 ਮਹਾਮਾਰੀ ਕਾਰਨ ਵਿਭਾਗ ਦੀ ਵੀਜ਼ਾ ਪ੍ਰੋਸੈਸਿੰਗ ਸਮਰੱਥਾ ‘ਚ ਕਮੀ ਆਈ ਹੈ। ਜਿਵੇਂ ਹੀ ਗਲੋਬਲ ਯਾਤਰਾ ਦੁਬਾਰਾ ਸ਼ੁਰੂ ਹੁੰਦੀ ਹੈ, ਅਸੀਂ ਇਹ ਅਸਥਾਈ ਕਦਮ ਚੁੱਕ ਰਹੇ ਹਾਂ। ਤਾਂ ਜੋ ਵੀਜ਼ਾ ਲਈ ਉਡੀਕ ਸਮੇਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਨਾਲ ਘਟਾਇਆ ਜਾ ਸਕੇ। ਇਸ ਸਮੇਂ ਦੌਰਾਨ ਅਸੀਂ ਰਾਸ਼ਟਰੀ ਸੁਰੱਖਿਆ ਨੂੰ ਆਪਣੀ ਪਹਿਲ ਦੇ ਤੌਰ ‘ਤੇ ਰੱਖਾਂਗੇ।

Leave a Reply

Your email address will not be published. Required fields are marked *