ਪੱਤਰ ਨਾਲ ਮੈਨੀਫੈਸਟੋ ਭੇਜ AAP ਦੇ ਰਾਘਵ ਚੱਡਾ ਨੇ ਨਵਜੋਤ ਸਿੱਧੂ ਨੂੰ ਦਿਵਾਈ ਕਾਂਗਰਸ ਦੇ ਚੋਣ ਵਾਅਦਿਆਂ ਦੀ ਯਾਦ, ਕਿਹਾ – ‘ਤੁਹਾਡੀ ਸਰਕਾਰ ਹੈ, ਨਾ ਕਿ…’

aaps raghav chadha tells sidhu

ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਹੁਣ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੁੰਦੀ ਜਾਂ ਰਹੀ ਹੈ। ਹਰ ਸਿਆਸੀ ਪਾਰਟੀ ਨੇ ਚੋਣਾਂ ਸਬੰਧੀ ਐਲਾਨ ਅਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਰ ਪਾਰਟੀ ਆਉਣ ਵਾਲੀਆਂ ਚੋਣਾਂ ਨੂੰ ਲੈ ਕਿ ਵੱਡੇ-ਵੱਡੇ ਵਾਅਦੇ ਕਰ ਰਹੀ ਹੈ। ਇਸ ਵਿਚਕਾਰ ਇੱਕ ਦੂਜੇ ‘ਤੇ ਸ਼ਬਦੀ ਵਾਰ ਵੀ ਸ਼ੁਰੂ ਹੋ ਚੁੱਕੇ ਹਨ। ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਡਾ ਨੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਸਿੱਧੂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਕਾਂਗਰਸ ਵੱਲੋਂ ਕੀਤੇ ਚੋਣ ਵਾਅਦਿਆਂ ਦੀ ਯਾਦ ਦਵਾਈ ਹੈ।

ਰਾਘਵ ਚੱਡਾ ਨੇ ਪੱਤਰ ਰਾਹੀਂ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ 2017 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ। ਚੱਡਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਕਾਂਗਰਸ ਦੇ ਚੋਣ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਤੁਹਾਡੇ (ਸਿੱਧੂ) ਉੱਤੇ ਹੈ। ਰਾਘਵ ਚੱਡਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਕਾਂਗਰਸ ਨੇ ਆਪਣੀ ਸਰਕਾਰੀ ਵੈਬਸਾਈਟ ਤੋਂ 2017 ਦੇ ਮੈਨੀਫੈਸਟੋ ਨੂੰ ਚਲਾਕੀ ਨਾਲ ਹਟਾ ਦਿੱਤਾ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ, ਮੈਂ ਉਹੀ ਮੈਨੀਫੈਸਟੋ ਦੀ ਇੱਕ ਕਾਪੀ ਆਪਣੇ ਪੱਤਰ ਦੇ ਨਾਲ ਨੱਥੀ ਕਰ ਰਿਹਾ ਹਾਂ ਤਾਂ ਜੋ ਸਿੱਧੂ ਇਸ ਨੂੰ ਅਸਾਨੀ ਨਾਲ ਪ੍ਰਾਪਤ ਕਰ ਸਕਣ ਅਤੇ ਇਸ ਵਿੱਚ ਕੀਤੇ ਵੱਡੇ ਵਾਅਦਿਆਂ ਨੂੰ ਲਾਗੂ ਕਰਨ ਲਈ ਤਿਆਰ ਰਹਿਣ।

ਸਿੱਧੂ ਦਾ ਜ਼ਿਕਰ ਕਰਦੇ ਹੋਏ ਚੱਡਾ ਨੇ ਟਵੀਟ ਕੀਤਾ ਕਿ ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਿਰੋਧੀ ਪਾਰਟੀ ਦੇ ਨੇਤਾ ਵਾਂਗ ਕੰਮ ਕਰਨਾ ਬੰਦ ਕਰ ਦੇਣ। ਇਹ ਸੱਤਾਧਾਰੀ ਪਾਰਟੀ ਹੈ ਨਾ ਕਿ ਵਿਰੋਧੀ ਧਿਰ। ਉਹ ਪੰਜਾਬ ਸਰਕਾਰ ਹਨ। ਹੁਣ ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਾਰਟੀ ਨੇ 2017 ਦੀਆਂ ਚੋਣਾਂ ‘ਚ ਜੋ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਪੂਰਾ ਕਰਨ। ਮੈਂ ਉਨ੍ਹਾਂ ਨੂੰ ਯਾਦ ਦਿਵਾਉਂਦਾ ਹਾਂ ਅਤੇ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਿਰੋਧੀ ਪਾਰਟੀ ਦੇ ਨੇਤਾ ਵਾਂਗ ਕੰਮ ਕਰਨਾ ਬੰਦ ਕਰ ਦੇਣ। ਇਹ ਵਿਰੋਧੀ ਧਿਰ ਨਹੀਂ ਹੈ – ਇਹ ਸੱਤਾਧਾਰੀ ਪਾਰਟੀ ਹੈ, ਇਹ ਪੰਜਾਬ ਦੀ ਸਰਕਾਰ ਹੈ। ਉਨ੍ਹਾਂ ਅੱਗੇ ਲਿਖਿਆ ਕਿ ਕਾਂਗਰਸ ਹਾਈ ਕਮਾਂਡ ਦੀ ਸਰਪ੍ਰਸਤੀ ਨਾਲ ਸਿੱਧੂ ਸਾਹਿਬ ਨੂੰ ਸਾਰੇ ਵਿਧਾਇਕਾਂ ਦਾ ਸਪੱਸ਼ਟ ਸਮਰਥਨ ਪ੍ਰਾਪਤ ਹੈ। ਯਾਨੀ ਸਾਰੀ ਵਿਧਾਨ ਸਭਾ ਪਾਰਟੀ ਉਨ੍ਹਾਂ ਦੇ ਨਾਲ ਹੈ। ਸਿੱਧੂ ਸਾਹਿਬ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਨਿਰਵਿਵਾਦ ਆਗੂ ਹਨ।

Leave a Reply

Your email address will not be published. Required fields are marked *