Tokyo Olympics : ਮੈਡਲ ਦੀ ਰੇਸ ‘ਚੋਂ ਬਾਹਰ ਹੋਈ ਕਮਲਪ੍ਰੀਤ ਕੌਰ, CM ਕੈਪਟਨ ਨੇ ਹੌਸਲਾ ਵਧਾਉਂਦਿਆਂ ਕਹੀ ਇਹ ਗੱਲ

CM Captain Kamalpreet Kaurs encouragement

ਟੋਕੀਓ ਓਲਿੰਪਿਕ ਕੇ 11 ਵੇਂ ਦਿਨ ਡਿਸਕਸ ਥਰੋ ਵਿੱਚ ਭਾਰਤ ਦੀ ਕਮਲਪ੍ਰੀਤ ਕੌਰ ਮੈਡਲ ਨਹੀਂ ਜਿੱਤ ਸਕੀ ‘ਤੇ ਫਾਈਨਲ ਵਿੱਚ 6 ਰਾਊਂਡ ਤੋਂ ਬਾਅਦ ਉਸ ਦਾ ਬੈਸਟ ਸਕੋਰ 63.70 ਦਾ ਰਿਹਾ ਅਤੇ ਉਹ 6ਵੇਂ ਸਥਾਨ ‘ਤੇ ਰਹੀ ਹੈ। ਕਮਲਪ੍ਰੀਤ ਨੇ 5 ‘ਚੋਂ 2 ਰਾਊਂਡਾਂ ਵਿੱਚ ਫਾਉਲ ਥ੍ਰੋ ਕੀਤੇ ਸੀ। ਪਹਿਲੇ ਰਾਊਂਡ ਵਿੱਚ ਉਸ ਨੇ 61.62 ਮੀਟਰ ਅਤੇ ਤੀਜੇ ਰਾਊਂਡ ਵਿੱਚ 63.70 ਮੀਟਰ ਤੱਕ ਥ੍ਰੋ ਸੁੱਟਿਆ ਸੀ। ਪੰਜਵੇਂ ਰਾਊਂਡ ਵਿੱਚ ਕਮਲਪ੍ਰੀਤ ਨੇ 61.37 ਵਰਗ ਦੂਰ ਥ੍ਰੋ ਸੁੱਟਿਆ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਕਮਲਪ੍ਰੀਤ ਕੌਰ ਦੀ ਬਹੁਤ ਵਧੀਆ ਕੋਸ਼ਿਸ਼! ਭਾਵੇਂ ਤੁਸੀਂ ਕੋਈ ਤਗਮਾ ਨਹੀਂ ਜਿੱਤਿਆ, ਸਾਨੂੰ ਯਕੀਨ ਹੈ ਕਿ ਤੁਸੀਂ ਓਲੰਪਿਕਸ ਵਿੱਚ ਆਪਣੇ ਤਜ਼ਰਬੇ ਤੋਂ ਵਧੇਰੇ ਮਜ਼ਬੂਤ ​ਅਤੇ ਵਧੇਰੇ ਲਚਕੀਲੇ ਹੋਵੋਗੇ। ਤੁਹਾਡੇ ਸਾਰਿਆਂ ਨੂੰ ਬਹੁਤ ਸਫਲ ਭਵਿੱਖ ਲਈ ਸ਼ੁਭਕਾਮਨਾਵਾਂ। ਤੁਸੀਂ ਸਾਡੇ ਚੈਂਪੀਅਨ ਐਥਲੀਟ ਹੋ। keep it up!

ਕਮਲਪ੍ਰੀਤ ਕੌਰ ਦਾ ਇਹ ਪਹਿਲਾਂ ਓਲੰਪਿਕ ਸੀ ਪਰ ਆਪਣੇ ਪਹਿਲੇ ਹੀ ਓਲੰਪਿਕ ਵਿੱਚ ਉਸ ਨੇ ਸਭ ਤੋਂ ਸਫਲ ਭਾਰਤੀ ਡਿਸਕਸ ਥ੍ਰੋਅਰ ਬਣ ਕੇ ਸਾਬਿਤ ਕਰ ਦਿੱਤਾ ਕਿ ਉਸ ਵਿੱਚ ਮੈਡਲ ਜਿੱਤਣ ਦੀ ਕਾਬਲੀਅਤ ਹੈ। ਇੰਨਾ ਮੁਕਾਬਲਿਆਂ ਵਿੱਚ ਅਮਰੀਕਾ ਦੀ ਆਲਮੈਨ ਵੈਲੇਰੀ 68.98 ਦੇ ਥ੍ਰੋ ਨਾਲ ਗੋਲਡ ਮੈਡਲ ਜਿੱਤਣ ‘ਚ ਸਫਲ ਰਹੀ ਹੈ।

Leave a Reply

Your email address will not be published. Required fields are marked *