ਮੇਰੀ ਸੁਰੱਖਿਆ ‘ਚ ਹੋਣੀ ਚਾਹੀਦੀ ਹੈ ਕਟੌਤੀ, ਮੈਨੂੰ ਨਹੀਂ ਕੋਈ ਖਤਰਾ, ਮੈ ਹਰ ਪੰਜਾਬੀ ਦਾ ਭਰਾ’ – ਮੁੱਖ ਮੰਤਰੀ ਚੰਨੀ

cm channi seeks to reduce

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸੂਬੇ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਦੇ ਆਦੇਸ਼ ਦਿੱਤੇ ਹਨ। ਆਪਣੀ ਜਾਨ ਦੇ ਖਤਰੇ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਇੱਕ “ਆਮ ਆਦਮੀ ਹਨ” ਅਤੇ “ਹਰ ਪੰਜਾਬੀ ਦੇ ਭਰਾ” ਹਨ। ਇੱਕ ਬਿਆਨ ਦੇ ਅਨੁਸਾਰ, ਮੁੱਖ ਮੰਤਰੀ ਚੰਨੀ ਨੇ ਕਪੂਰਥਲਾ ਦੀ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ, “ਮੈਂ ਤੁਹਾਡੇ ਲੋਕਾਂ ਵਿੱਚੋਂ ਹੀ ਇੱਕ ਹਾਂ ਅਤੇ ਮੈਨੂੰ ਆਪਣੇ ਭਰਾਵਾਂ ਤੋਂ ਆਪਣੀ ਰੱਖਿਆ ਲਈ 1,000 ਸੁਰੱਖਿਆ ਕਰਮਚਾਰੀਆਂ ਦੀ ਜ਼ਰੂਰਤ ਨਹੀਂ ਹੈ।”

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਚਾਰਜ ਸੰਭਾਲਣ ਤੋਂ ਬਾਅਦ ਉਹ ਇਹ ਜਾਣ ਕੇ ਹੈਰਾਨ ਹੋਏ ਕਿ ਉਨ੍ਹਾਂ ਦੀ ਸੁਰੱਖਿਆ ਲਈ 1,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਨੂੰ “ਸਰਕਾਰੀ ਸਰੋਤਾਂ ਦੀ ਪੂਰੀ ਤਰ੍ਹਾਂ ਬਰਬਾਦੀ” ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ “ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮੇਰੇ ਆਪਣੇ ਪੰਜਾਬੀ ਮੈਨੂੰ ਕੀ ਨੁਕਸਾਨ ਪਹੁੰਚਾ ਸਕਦੇ ਹਨ ਜਦਕਿ ਮੈਂ ਵੀ ਉਨ੍ਹਾਂ ਵਰਗਾ ਇੱਕ ਆਮ ਆਦਮੀ ਹਾਂ।”

Leave a Reply

Your email address will not be published. Required fields are marked *