ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ ਨਾਰੀਅਲ ਪਾਣੀ, ਜਾਣੋ ਕੀ-ਕੀ ਨੇ ਫਾਇਦੇ!

coconut water benefits

ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਡੀ ਇਮਿਊਨਿਟੀ ਦਾ ਮਜਬੂਤ ਹੋਣਾ ਬਹੁਤ ਹੀ ਲਾਜਮੀ ਹੈ। ਉੱਥੇ ਹੀ ਮਾਹਿਰਾਂ ਦੁਆਰਾ ਨਾਰੀਅਲ ਪਾਣੀ ਪੀਣਾ ਬਹੁਤ ਲਾਭਕਾਰੀ ਮੰਨਿਆ ਗਿਆ ਹੈ। ਅਜਿਹੇ ‘ਚ ਲੋਕ ਇਸ ਸਮੇਂ ਭਾਰੀ ਮਾਤਰਾ ‘ਚ ਇਸਦਾ ਸੇਵਨ ਕਰ ਰਹੇ ਹਨ। ਉੱਥੇ ਹੀ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਮਰੀਜ਼ ਵੀ ਜਲਦੀ ਰਿਕਵਰੀ ਲਈ ਇਸ ਦਾ ਜ਼ਿਆਦਾ ਸੇਵਨ ਕਰ ਰਹੇ ਹਨ। ਦਰਅਸਲ ਇਸ ‘ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਤੇਜ਼ੀ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਕਰਦੇ ਹਨ। ਇਹ ਸਰੀਰ ਨੂੰ ਅੰਦਰੋਂ ਮਜ਼ਬੂਤ ​​ਬਣਾਉਂਦੇ ਹਨ। ਅਜਿਹੇ ‘ਚ ਜਲਦੀ ਰਿਕਵਰੀ ਹੋਣ ‘ਚ ਵੀ ਇਸ ਨੂੰ ਲਾਭਕਾਰੀ ਮੰਨਿਆ ਗਿਆ ਹੈ।

ਜਾਣੋ ‘ਚ ਮੌਜੂਦ ਪੌਸ਼ਟਿਕ ਤੱਤਾਂ ਬਾਰੇ – ਨਾਰੀਅਲ ਪਾਣੀ ‘ਚ ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਸੀ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ ਅਤੇ ਕਈ ਜ਼ਰੂਰੀ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਉੱਥੇ ਹੀ ਇਸ ਨੂੰ ਦੁੱਧ ਨਾਲੋਂ ਜ਼ਿਆਦਾ ਹੈਲਥੀ ਮੰਨਿਆ ਜਾਂਦਾ ਹੈ। ਇਸ ‘ਚ ਕੋਲੈਸਟ੍ਰੋਲ ਅਤੇ ਚਰਬੀ ਦੀ ਮਾਤਰਾ ਨਾ ਹੋਣ ਕਾਰਨ ਇਸ ਨੂੰ ਦੁੱਧ ਨਾਲੋਂ ਜ਼ਿਆਦਾ ਪੌਸ਼ਟਿਕ ਮੰਨਿਆ ਜਾਂਦਾ ਹੈ।

ਪੜ੍ਹੋ ਨਾਰੀਅਲ ਪਾਣੀ ਦੇ ਅਣਗਿਣਤ ਫਾਇਦਿਆਂ ਬਾਰੇ – ਹਾਈ ਬਲੱਡ ਪ੍ਰੈਸ਼ਰ ਕਰੇ ਕੰਟਰੋਲ: ਇਸਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਅਤੇ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਉੱਥੇ ਹੀ ਕੋਰੋਨਾ ਕਾਲ ‘ਚ ਇਸ ਦਾ ਸੇਵਨ ਬਹੁਤ ਲਾਭਕਾਰੀ ਹੋਵੇਗਾ। ਕਸਰਤ ਦੇ ਬਾਅਦ ਅਕਸਰ ਸਰੀਰ ‘ਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਅਜਿਹੇ ‘ਚ ਨਾਰੀਅਲ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਥਕਾਵਟ, ਕਮਜ਼ੋਰੀ, ਸੁਸਤੀ ਨੂੰ ਦੂਰ ਕਰਕੇ ਸਰੀਰ ਨੂੰ ਅੰਦਰੋਂ ਠੀਕ ਕਰਦੇ ਹਨ। ਇਸ ਦੇ ਨਾਲ ਹੀ ਦਿਨ ਭਰ ਤਾਜ਼ਗੀ ਮਹਿਸੂਸ ਹੁੰਦੀ ਹੈ। ਅਜਿਹੇ ‘ਚ ਤੁਸੀਂ ਕਸਰਤ, ਦੌੜ ਜਾਂ ਸਾਈਕਲਿੰਗ ਤੋਂ ਬਾਅਦ ਆਪਣੀ ਥਕਾਵਟ ਦੂਰ ਕਰਨ ਲਈ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ।

ਇਮਿਊਨਿਟੀ ਹੋਵੇਗੀ ਮਜਬੂਤ : ਇਸ ਦੇ ਸੇਵਨ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਇਸ ਦੇ ਸੇਵਨ ਨਾਲ ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਵੀ ਰਹਿੰਦਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ‘ਚ ਫੈਲੇ ਕੋਵਿਡ ਤੋਂ ਬਚਾਅ ਅਤੇ ਇਮਿਊਨਿਟੀ ਵਧਾਉਣ ਲਈ ਨਾਰੀਅਲ ਪਾਣੀ ਦਾ ਸੇਵਨ ਬੈਸਟ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ। ਉੱਥੇ ਹੀ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਿਲ ਕਰਨਾ ਚਾਹੀਦਾ ਹੈ। ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਨਾਰੀਅਲ ਪਾਣੀ ਪੇਟ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪੇਟ ਦਰਦ, ਜਲਣ, ਅਲਸਰ, ਕੋਲਾਈਟਸ, ਅੰਤੜੀ ਦੀ ਸੋਜ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਉੱਥੇ ਹੀ ਪਾਚਨ ਤੰਤਰ ਤੰਦਰੁਸਤ ਹੋਣ ਨਾਲ ਬਦਹਜ਼ਮੀ, ਉਲਟੀ ਅਤੇ ਲੂਜ਼ ਮੋਸ਼ਨ ਯਾਨੀ ਦਸਤ ਦੀ ਸਮੱਸਿਆ ਤੋਂ ਵੀ ਬਚਾਅ ਰਹਿੰਦਾ ਹੈ।

ਸਕਿਨ ਲਈ ਫਾਇਦੇਮੰਦ: ਸਿਹਤ ਦੇ ਨਾਲ-ਨਾਲ ਨਾਰੀਅਲ ਪਾਣੀ ਸਕਿਨ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਅੰਦਰੋਂ ਪੋਸ਼ਣ ਮਿਲਦਾ ਹੈ। ਅਜਿਹੇ ‘ਚ ਸਕਿਨ ਦੀ ਰੰਗਤ ਨਿਖ਼ਰ ਕੇ ਆਉਂਦੀ ਹੈ।

Likes:
0 0
Views:
180
Article Categories:
Health

Leave a Reply

Your email address will not be published. Required fields are marked *