ਵੱਧਦੇ ਭਾਰ ਤੋਂ ਹੋ ਤੁਸੀ ਵੀ ਪ੍ਰੇਸ਼ਾਨ ਤਾਂ ਘਟਾਉਣ ਲਈ ਰੋਜ਼ਾਨਾ ਟੱਪੋ ਰੱਸੀ, ਇਸ ਤੋਂ ਇਲਾਵਾ ਵੀ ਹੋਣਗੇ ਕਈ ਬੇਮਿਸਾਲ ਫ਼ਾਇਦੇ

daily jump rope

ਸਿਹਤਯਾਬ ਅਤੇ ਤੰਦਰੁਸਤ ਰਹਿਣ ਦੇ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਪਰ ਅੱਜ ਦੇ ਸਮੇ ‘ਚ ਨੌਕਰੀ ਕਰਨ ਵਾਲੇ ਮੁੰਡੇ ਕੁੜੀਆਂ ਲਈ ਕਸਰਤ ਕਰਨ ਦੇ ਲਈ ਟਾਈਮ ਕੱਢਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ। ਪਰ ਅੱਜ ਅਸੀਂ ਜਿਸ ਕਸਰਤ ਦੀ ਗੱਲ ਕਰਨ ਜਾ ਰਹੇ ਹਾਂ ਇਸ ਨੂੰ ਤੁਸੀ ਆਪਣੇ ਘਰ ਵਿੱਚ ਰਹਿ ਕੇ ਵੀ ਕਰ ਸਕਦੇ ਹੋ, ਅਤੇ ਇਸ ਦੇ ਕਈ ਬੇਮਿਸਾਲ ਫਾਇਦੇ ਵੀ ਹਨ। ਅੱਜ ਅਸੀਂ ਰੱਸੀ ਟੱਪਣ ਬਾਰੇ ਗੱਲ ਕਰ ਰਹੇ ਹਾਂ। ਰੱਸੀ ਟੱਪਣਾ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ। ਜਦੋਂ ਵੀ ਅਸੀਂ ਰੱਸੀ ਟੱਪਦੇ ਹਾਂ ਤਾਂ ਸਾਨੂੰ ਸਾਡੇ ਸਕੂਲ ਦੇ ਦਿਨ ਯਾਦ ਆ ਜਾਂਦੇ ਹਨ। ਜੇਕਰ ਤੁਸੀ ਰੋਜ਼ ਰੱਸੀ ਟਪਦੇ ਹੋ ਤਾਂ ਤੁਹਾਨੂੰ ਕੋਈ ਵੀ ਕਸਰਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਰੱਸੀ ਟੱਪਣਾ ਕਸਰਤ ਦਾ ਇੱਕ ਬਿਹਤਰੀਨ ਰੂਪ ਹੈ। ਰੱਸੀ ਟੱਪਣ ਨਾਲ ਪੇਟ ਅੰਦਰ ਹੋ ਜਾਂਦਾ ਹੈ। ਰੱਸੀ ਟੱਪਣਾ ਜਿੰਨਾ ਆਸਾਨ ਹੈ, ਉਨਾ ਹੀ ਇਹ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੈ। ਅੱਜ ਅਸੀ ਤੁਹਾਨੂੰ ਦਸਾਂਗੇ ਰੱਸੀ ਟੱਪਣ ਨਾਲ ਸਾਡੇ ਸਰੀਰ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ।

ਮੋਟਾਪਾ : ਅਜੋਕੇ ਸਮੇਂ ‘ਚ ਮੋਟਾਪਾ ਸੱਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਮੋਟਾਪਾ ਘੱਟ ਕਰਨ ਲਈ ਦਵਾਈਆਂ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਲੋਕ ਭਾਰ ਘੱਟ ਕਰਨ ਲਈ ਸਵੇਰੇ ਸੈਰ ਕਰਨ ਜਾਂਦੇ ਹਨ ਪਰ ਸ਼ਾਇਦ ਤੁਸੀ ਇਹ ਨਹੀਂ ਜਾਣਦੇ ਕਿ ਰੱਸੀ ਟੱਪਣ ਨਾਲ ਭਾਰ ਬਹੁਤ ਜਲਦੀ ਘਟਦਾ ਹੈ। ਜੇਕਰ ਤੁਸੀਂ ਅਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਰੱਸੀ ਟੱਪਣਾ ਸ਼ੁਰੂ ਕਰ ਦੇਵੋਂ।

ਦਿਲ ਦੇ ਲਈ ਫਾਇਦੇਮੰਦ : ਰੋਜ਼ਾਨਾ ਰੱਸੀ ਟੱਪਣ ਨਾਲ ਤੁਹਾਡੇ ਦਿਲ ਦੀ ਕਸਰਤ ਹੁੰਦੀ ਹੈ ਅਤੇ ਦਿਲ ਦੀ ਧੜਕਣ ਦੀ ਦਰ ਵੱਧਦੀ ਹੈ। ਮਾਹਿਰਾਂ ਅਨੁਸਾਰ, ਰੱਸੀ ਟੱਪਣ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਜਾਂਦਾ ਹੈ।

ਚੁਸਤੀ ‘ਤੇ ਤਾਕਤ : ਰੱਸੀ ਟੱਪਣ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਚੁਸਤੀ, ਤਾਕਤ ਅਤੇ ਹਰ ਕੰਮ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ। ਤੁਸੀਂ ਸਾਰਾ ਦਿਨ ਐਕਟਿਵ ਰਹਿੰਦੇ ਹੋ।

ਚਿਹਰੇ ’ਤੇ ਨਿਖਾਰ ਲਿਆਵੇ : ਰੱਸੀ ਟੱਪਣ ਨਾਲ ਪਸੀਨਾ ਆਉਂਦਾ ਹੈ ਅਤੇ ਇਸ ਪਸੀਨੇ ਨਾਲ ਸਰੀਰ ‘ਚੋਂ ਹਾਨੀਕਾਰਕ ਪਦਾਰਥ ਬਾਹਰ ਨਿਕਲਦੇ ਹਨ। ਜਿਸ ਨਾਲ ਸਰੀਰ ਅੰਦਰੋਂ ਸਾਫ਼ ਹੋ ਜਾਂਦਾ ਹੈ ਅਤੇ ਚਿਹਰੇ ’ਤੇ ਨਿਖਾਰ ਆਉਂਦਾ ਹੈ।

ਕੱਦ ਵਧਾਉਣ ‘ਚ ਮਦਦ ਕਰੇ : ਜੇਕਰ ਤੁਸੀਂ ਬੱਚਿਆਂ ਦਾ ਕੱਦ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੱਸੀ ਟੱਪਣ ਦੀ ਸਲਾਹ ਦਿਉ। ਰੱਸੀ ਟੱਪਣ ਨਾਲ ਰੀੜ੍ਹ ਦੀ ਹੱਡੀ, ਪਿੱਠ ਅਤੇ ਪੈਰ ਦੀ ਸਟ੍ਰੈਚਿੰਗ ਹੁੰਦੀ ਹੈ, ਨਾਲ ਹੀ ਕੁੱਝ ਨਵੇਂ ਮਸਲਜ਼ ਵੀ ਬਣਦੇ ਹਨ।

ਦਿਮਾਗ਼ ਲਈ ਫਾਇਦੇਮੰਦ : ਕਈ ਵਾਰ ਅਸੀਂ ਕੰਮ ਕਰ ਕੇ ਬੋਰ ਹੋ ਜਾਂਦੇ ਹਾਂ ਅਤੇ ਚੁਸਤ ਹੋਣ ਲਈ ਰੱਸੀ ਟੱਪਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਡਾ ਦਿਮਾਗ਼ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੁਹਾਡਾ ਦਿਮਾਗ਼ ਵੀ ਫਰੈਸ਼ ਹੁੰਦਾ ਹੈ।

ਹੱਡੀਆਂ ਲਈ ਫਾਇਦੇਮੰਦ : ਹੱਡੀਆਂ ਲਈ ਰੱਸੀ ਟੱਪਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਹਾਨੂੰ ਹੱਡੀਆਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੱਸੀ ਟੱਪਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਉ।

 

Likes:
0 0
Views:
284
Article Categories:
Health

Leave a Reply

Your email address will not be published. Required fields are marked *