ਦੁਨੀਆ ਭਰ ਦੇ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਜਦੋਂ ਵੀ ਕਿਤੇ ਕਿਸੇ ਨੂੰ ਕੋਈ ਮਦਦ ਦੀ ਜ਼ਰੂਰਤ ਪਈ ਹੈ ਤਾਂ ਭਾਈਚਾਰੇ ਨੇ ਹਮੇਸ਼ ਵੱਧ ਚੜ ਕੇ ਮਦਦ ਕੀਤੀ ਹੈ। ਅਜਿਹਾ ਹੀ ਮਾਣ ਵਧਾਉਣ ਵਾਲਾ ਮਾਮਲਾ ਹੁਣ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਗ੍ਰਿਫਿਥ ਗੁਰਦੁਆਰਾ ਸਿੰਘ ਸਭਾ ਸੁਸਾਇਟੀ NSW ਨੇ ਸੰਗਤਾਂ ਦੇ ਸਹਿਯੋਗ ਨਾਲ 26ਵੇਂ ਸ਼ਹੀਦੀ ਟੂਰਨਾਮੈਂਟ ‘ਚ ਇੱਕਠੀ ਹੋਈ $7000 ਦੀ ਰਾਸ਼ੀ ਗ੍ਰਿਫਿਥ ਬੇਸ ਹਸਪਤਾਲ ਨੂੰ ਮੁੱਹਈਆ ਕਰਵਾਈ ਹੈ। ਇਸ ਮੱਦਦ ਲਈ ਹਸਪਤਾਲ ਵੱਲੋਂ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸੰਗਤਾਂ ਦਾ ਦਿਲੋਂ ਧੰਨਵਾਦ ਅਦਾ ਕੀਤਾ ਗਿਆ ਹੈ। ਇੱਕ ਪੋਸਟ ਮੁਤਾਬਿਕ ਇਹ ਪੈਸਾ ਗ੍ਰਿਫਿਥ ਬੇਸ ਹਸਪਤਾਲ ਦੇ ਈਡੀ ਵਿਭਾਗ ‘ਚ ਵਰਤਿਆ ਜਾਵੇਗਾ।