ਕੀ ਤੁਸੀ ਜਾਣਦੇ ਹੋ ਲੱਸੀ ਦੇ ਫਾਇਦੇ ? ਜਾਣੋ ਕਿੰਝ ਕੈਂਸਰ ਦੇ ਮਰੀਜ਼ਾਂ ਲਈ ਵੀ ਹੈ ਫਾਇਦੇਮੰਦ

health benefits of lassi drink

ਜੇਕਰ ਲੱਸੀ ਦੀ ਗੱਲ ਕੀਤੀ ਜਾਵੇ ਤਾਂ ਇਹ ਪੰਜਾਬੀਆਂ ਦੇ ਖਾਣੇ ਦੀ ਲਿਸਟ ਵਿੱਚ ਸ਼ਾਮਿਲ ਜਰੂਰੀ ਚੀਜ਼ਾਂ ਵਿੱਚੋਂ ਇੱਕ ਹੁੰਦੀ ਹੈ। ਇੱਕਲੇ ਪੰਜਾਬੀ ਹੀ ਨਹੀਂ ਵਿੱਚ ਸਗੋਂ ਪੂਰੇ ਭਾਰਤ ਵਿੱਚ ਲੱਸੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਆਉ ਅੱਜ ਅਸੀਂ ਤੁਹਾਨੂੰ ਲੱਸੀ ਦੇ ਕੁੱਝ ਬੇਮਿਸਾਲ ਫਾਇਦਿਆਂ ਬਾਰੇ ਦੱਸਦੇ ਹਾਂ, ਦਰਅਸਲ ਲੱਸੀ ਪਾਚਨ ਕਿਰਿਆ ਵਿੱਚ ਸੁਧਾਰ ਕਰਦੀ ਹੈ ਤੇ ਸੋਜਸ਼, ਜਲਣ ਦੇ ਵਿਰੁੱਧ ਕੁਦਰਤੀ ਤੌਰ ’ਤੇ ਕੰਮ ਕਰਦੀ ਹੈ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਤੇ ਜ਼ਰੂਰੀ ਪਾਚਕ ਹੁੰਦੇ ਹਨ। ਇਸ ਨੂੰ ਰੋਜ਼ਾਨਾ ਵਰਤਿਆ ਜਾ ਸਕਦਾ ਹੈ। 90 ਫੀਸਦੀ ਲੱਸੀ ਵਿੱਚ ਪਾਣੀ ਹੁੰਦਾ ਹੈ। ਇਸ ਦਾ ਸੇਵਨ ਸਰੀਰ ਦੇ ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਕਿਸੇ ਹੋਰ ਸੁਆਦਲੇ ਡ੍ਰਿੰਕ ਨੂੰ ਪੀਣ ਜਾਂ ਸਾਦੇ ਪਾਣੀ ਨਾਲੋਂ ਲੱਸੀ ਪੀਣਾ ਬਿਹਤਰ ਰਹਿੰਦਾ ਹੈ। ਫਰਮੈਂਟਡ ਲੱਸੀ ਸਵਾਦ ਵਿੱਚ ਖੱਟੀ ਹੁੰਦੀ ਹੈ ਪਰ ਜੀਵ ਵਿਗਿਆਨਕ ਤੌਰ ’ਤੇ ਸਰੀਰ ਅਤੇ ਟਿਸ਼ੂਆਂ ਲਈ ਬਹੁਤ ਪੌਸ਼ਟਿਕ ਹੁੰਦੀ ਹੈ।

ਕੈਂਸਰ ਦੇ ਮਰੀਜ਼ਾਂ ਲਈ, ਇਲਾਜ ਦੌਰਾਨ ਅਤੇ ਬਾਅਦ ਵਿੱਚ ਇੱਕ ਸੰਤੁਲਿਤ ਖੁਰਾਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਕੈਂਸਰ ਦਾ ਇਲਾਜ ਵਿਅਕਤੀ ਨੂੰ ਕਮਜ਼ੋਰ ਬਣਾਉਂਦਾ ਹੈ ਤੇ ਅਕਸਰ ਉਸ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਦੇ ਅਯੋਗ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਕੈਂਸਰ ਦੇ ਮਰੀਜ਼ ਲਈ ਲੱਸੀ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ । ਡੀਹਾਈਡਰੇਸ਼ਨ, ਭੁੱਖ ਨਾ ਲੱਗਣਾ ਤੇ ਕਮਜ਼ੋਰੀ ਦਾ ਕਾਰਨ ਬਣ ਸਕਦੇ ਹਨ। ਲੱਸੀ ਇੱਕ ਵਧੀਆ ਵਿਕਲਪ ਹੈ ਕਿਉਂਕਿ ਇਸ ਦੀ ਐਸਿਡ ਸਮਗਰੀ ਕੀਟਾਣੂਆਂ ਨਾਲ ਲੜਦੀ ਹੈ ਤੇ ਪੇਟ ਨੂੰ ਸਾਫ ਕਰਨ ਵਿੱਚ ਸਹਾਇਤਾ ਕਰਦੀ ਹੈ। ਕੈਂਸਰ ਦੇ ਮਰੀਜ਼ਾਂ ਲਈ ਚਰਬੀ ਪ੍ਰੋਟੀਨ, ਫਲ, ਸਬਜ਼ੀਆਂ, ਸਾਬਤ ਅਨਾਜ ਦੇ ਨਾਲ ਸੰਤੁਲਿਤ ਖੁਰਾਕ ਦੀ ਪਾਲਣਾ ਕਰਨਾ ਵੀ ਚੰਗਾ ਹੈ। ਇਸ ਲਈ, ਕੈਂਸਰ ਦੀ ਸਥਿਤੀ ਵਿੱਚ ਜਾਂ ਇਲਾਜ ਤੋਂ ਬਾਅਦ ਆਪਣੀ ਖੁਰਾਕ ਨੂੰ ਲੱਸੀ ਨਾਲ ਸਪਲੀਮੈਂਟ ਕਰੋ।

Likes:
0 0
Views:
26
Article Categories:
Health

Leave a Reply

Your email address will not be published. Required fields are marked *