ਅਮਰੀਕੀ ਰਾਜ ਅਲਾਬਮਾ ਵਿੱਚ, ਅੰਤਰਰਾਜੀ ਰੂਟ -65 ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਇੱਕ ਵੈਨ ਵਿੱਚ ਸਵਾਰ ਅੱਠ ਗੋਦ ਲਏ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੌਰਾਨ ਕੁੱਲ 17 ਵਾਹਨ ਇੱਕ ਦੂਜੇ ਨਾਲ ਟਕਰਾ ਗਏ ਸੀ। ਇਨ੍ਹਾਂ ਵਿੱਚੋਂ ਕਈ ਕਾਰਾਂ ਨੂੰ ਅੱਗ ਲੱਗ ਗਈ ਸੀ। ਅਲਬਾਮਾ ਪ੍ਰਾਂਤ ਦੇ ਬਟਲਰ ਕਾਊਂਟੀ ਦੇ ਕੋਰੋਨਰ ਵੇਨ ਗਰਲੌਕ ਨੇ ਕਿਹਾ ਕਿ ਮਿੰਟਗੁਮਰੀ ਤੋਂ ਲੱਗਭਗ 55 ਕਿਲੋਮੀਟਰ ਦੱਖਣ ਵਿੱਚ ਕਈ ਵਾਹਨ ਸ਼ਨੀਵਾਰ ਨੂੰ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਸ਼ਾਇਦ ਸੜਕਾਂ ‘ਤੇ ਤਿਲਕਣ ਹੋਣ ਕਾਰਨ ਹੋਇਆ ਹੈ।
ਇਸ ਹਾਦਸੇ ਵਿੱਚ ਇੱਕ ਵੈਨ ਵਿੱਚ ਸਵਾਰ 8 ਬੱਚਿਆਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀ ਉਮਰ 4 ਤੋਂ 17 ਸਾਲ ਦੇ ਵਿਚਕਾਰ ਦੱਸੀ ਜਾਂ ਰਹੀ ਹੈ। ਵੈਨ ਦੁਰਵਿਵਹਾਰ ਜਾਂ ਨਜ਼ਰ ਅੰਦਾਜ਼ ਦਾ ਸ਼ਿਕਾਰ ਹੋਏ ਬੱਚਿਆਂ ਲਈ ਅਲਾਬਾਮਾ ਸ਼ੈਰਿਫ ਐਸੋਸੀਏਸ਼ਨ ਦੁਆਰਾ ਚਲਾਏ ਜਾ ਰਹੇ ਸ਼ਰਨ ਘਰ ਨਾਲ ਸਬੰਧਤ ਸੀ। ਵੈਨ ਵਿਚਲੇ ਬੱਚੇ ਖਾੜੀ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਨਾਹ ਘਰ ਵਾਪਿਸ ਪਰਤ ਰਹੇ ਸਨ ਤਾਂ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਮੰਨਿਆ ਜਾਂਦਾ ਹੈ ਕਿ ਅਲਾਬਮਾ ਨੇ ਟ੍ਰੌਪੀਕਲ ਚੱਕਰਵਾਤ ਕਲਾਉਡੇਟ ਕਾਰਨ ਵਾਪਰੇ ਹਾਦਸਿਆਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੇ ਕਾਰਨ, ਅਚਾਨਕ ਆਏ ਹੜ੍ਹਾਂ ਕਾਰਨ ਦਰਜਨਾਂ ਘਰ ਤਬਾਹ ਹੋ ਗਏ ਹਨ। ਅੰਤਰਰਾਜੀ ਮਾਰਗ ‘ਤੇ ਹਾਦਸੇ ਦਾ ਕਾਰਨ ਵੀ ਤੂਫਾਨ ਮੰਨਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ ਸ਼ਾਮਿਲ ਵਾਹਨਾਂ ‘ਚੋਂ ਇੱਕ ਵਿੱਚ ਇਕ ਆਦਮੀ ਅਤੇ ਉਸ ਦੀ ਨੌਂ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ।