ਏਕਾਂਤਵਾਸ ‘ਚ ਰਹਿ ਰਹੇ PM ਆਰਡਰਨ ਨੇ ਪੋਸਟ ਸਾਂਝੀ ਕਰ ਕਿਹਾ – ‘ਕੋਰੋਨਾ ਨੇ ਮੇਰੀ ਜੀਭ ਦਾ ਸਵਾਦ ਕੀਤਾ ਖਤਮ’

jacinda ardern says covids taken

ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ, ਕੀ ਖਾਸ ਤੇ ਕੀ ਆਮ ਹੈ ਕੋਈ ਇਸ ਦੀ ਚਪੇਟ ‘ਚ ਆ ਰਿਹਾ ਹੈ, ਉੱਥੇ ਹੀ ਹੁਣ ਏਕਾਂਤਵਾਸ ਵਿੱਚ ਰਹਿ ਰਹੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੀ ਸਿਹਤ ਨੂੰ ਲੈ ਕੇ ਜਾਣਕਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਕੋਵਿਡ -19 ਕਾਰਨ ਉਨ੍ਹਾਂ ਦੀ ਜੀਭ ਦੀ ਸਵਾਦ ਦੀਭਾਵਨਾ/ਸ਼ਕਤੀ ਖਤਮ ਹੋ ਗਈ ਹੈ, ਯਾਨੀ ਕਿ ਕੌੜੇ ਜਾਂ ਮਿੱਠੇ ਸਵਾਦ ਦਾ ਪਤਾ ਨਹੀਂ ਲੱਗ ਰਿਹਾ। ਦੱਸ ਦੇਈਏ ਕਿ ਕੋਰੋਨਾ ਪੌਜੇਟਿਵ ਆਉਣ ਕਾਰਨ ਪ੍ਰਧਾਨ ਮੰਤਰੀ ਉਨ੍ਹਾਂ ਦੇ ਮੰਗੇਤਰ ਕਲਾਰਕ ਗੇਫੋਰਡ ਅਤੇ ਉਨ੍ਹਾਂ ਦੀ ਧੀ ਨੇਵ ਏਕਾਂਤਵਾਸ ਹਨ।

Leave a Reply

Your email address will not be published.