ਜਾਣੋ ਕਿੰਨ੍ਹਾ ਲੋਕਾਂ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਨਿੰਬੂ ਪਾਣੀ !

lemon water harmful effects

ਅਕਸਰ ਗਰਮੀਆਂ ਵਿੱਚ ਜ਼ਿਆਦਾਤਰ ਲੋਕ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ। ਜਿੱਥੇ ਨਿੰਬੂ ਪਾਣੀ ਸਰੀਰ ਨੂੰ ਠੰਡਕ ਦਿੰਦਾ ਹੈ, ਉੱਥੇ ਇਹ ਤੁਹਾਨੂੰ ਡੀਹਾਈਡਰੇਸ਼ਨ ਤੋਂ ਵੀ ਬਚਾਉਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਨਿੰਬੂ ਪਾਣੀ ਦਾ ਲਾਭ ਹਰ ਕਿਸੇ ਨੂੰ ਹੋਵੇ। ਕੁੱਝ ਸਿਹਤ ਸਮੱਸਿਆਵਾਂ ਵਿੱਚ ਇਸਦਾ ਸੇਵਨ ਤੁਹਾਡੀ ਸਮੱਸਿਆ ਨੂੰ ਹੋਰ ਵੀ ਵਧਾ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ, ਕਿੰਨ੍ਹਾ ਲੋਕਾਂ ਦੇ ਲਈ ਨਿੰਬੂ ਪਾਣੀ ਦਾ ਸੇਵਨ ਹਾਨੀਕਾਰਕ ਹੋ ਸਕਦਾ ਹੈ।

ਹੱਡੀਆਂ ਨਾਲ ਸਬੰਧਤ ਸਮੱਸਿਆਵਾਂ : ਜਿਨ੍ਹਾਂ ਲੋਕਾਂ ਨੂੰ ਹੱਡੀਆਂ ਨਾਲ ਸਬੰਧਿਤ ਸਮੱਸਿਆਵਾਂ ਹਨ ਉਨ੍ਹਾਂ ਨੂੰ ਨਿੰਬੂ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ, ਜੋ ਹੱਡੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਅਜਿਹੀ ਸਥਿਤੀ ਵਿੱਚ ਇਹ ਵਧੀਆ ਹੈ ਕਿ ਤੁਸੀਂ ਇਸ ਤੋਂ ਦੂਰ ਰਹੋ।

ਪੇਟ ‘ਚ ਅਲਸਰ: ਨਿੰਬੂ ਪਾਣੀ ਦੀ ਐਸੀਡਿਕ ਗੁਣ ਪੇਪਟਿਕ ਅਲਸਰ ਵਿੱਚ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਦਰਦ ਅਤੇ ਜਲਣ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਵਧੀਆ ਹੈ ਕਿ ਤੁਸੀਂ ਇਸਦਾ ਸੇਵਨ ਨਾ ਕਰੋ।

ਯੂਰਿਨ ਸੰਬੰਧੀ ਸਮੱਸਿਆਵਾਂ: ਨਿੰਬੂ ਪਾਣੀ ਪੀਣ ਨਾਲ ਯੂਰਿਨ ਵਾਰ-ਵਾਰ ਆਉਂਦਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਹਾਨੂੰ ਯੂਰਿਨ ਨਾਲ ਜੁੜੀ ਕੋਈ ਸਮੱਸਿਆ ਹੈ, ਤਾਂ ਇਸ ਨੂੰ ਪੀਣ ਨਾਲ ਤੁਹਾਡੀ ਬੇਚੈਨੀ ਵੱਧ ਸਕਦੀ ਹੈ।

ਕਫ ਜਾਂ ਪਿਤ: ਜੇ ਤੁਹਾਨੂੰ ਕਫ ਜਾਂ ਪਿੱਤ ਦੀ ਸਮੱਸਿਆ ਹੈ ਤਾਂ ਇਸ ਦਾ ਸੇਵਨ ਨਾ ਕਰੋ। ਕਿਉਂਕਿ ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਕਰਨ ਨਾਲ ਕਫ਼ ਅਤੇ ਪਿੱਤ ਦੀ ਸਮੱਸਿਆ ਵੱਧ ਜਾਂਦੀ ਹੈ।

ਦੰਦਾਂ ਦਾ ਨੁਕਸਾਨ: ਨਿੰਬੂ ਪਾਣੀ ਵਿੱਚ ਮੌਜੂਦ ਐਸਿਡ ਦੰਦਾਂ ਦੇ ਐੱਨਐੱਮਐੱਲ ਨੂੰ ਕਮਜ਼ੋਰ ਬਣਾ ਦਿੰਦਾ ਹੈ, ਜੋ ਇਸਨੂੰ ਤੋੜ ਸਕਦਾ ਹੈ। ਇਸ ਤੋਂ ਇਲਾਵਾ ਇਹ ਦੰਦਾਂ ਦੀ ਸੈਂਸੀਟੀਵਿਟੀ ਨੂੰ ਵੀ ਵਧਾ ਸਕਦਾ ਹੈ।

ਐਸਿਡਿਟੀ: ਨਿੰਬੂ ਪਾਣੀ ਐਸਿਡਿਕ ਹੁੰਦਾ ਹੈ। ਵੱਡੀ ਮਾਤਰਾ ‘ਚ ਇਸ ਦੇ ਸੇਵਨ ਨਾਲ ਐਸੀਡਿਟੀ, ਹਾਰਟਬਰਨ, ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਇਸ ਨੂੰ ਹਫਤੇ ਵਿੱਚ 2-3 ਵਾਰ ਪੀਓ, ਪਰ ਮਿੱਠੇ ਦੀ ਬਜਾਏ ਨਮਕੀਨ ਨਿੰਬੂ ਪਾਣੀ ਪੀਣ ਦੀ ਕੋਸ਼ਿਸ਼ ਕਰੋ।

ਕਿਡਨੀ ਅਤੇ ਲੀਵਰ ਦੀਆਂ ਸਮੱਸਿਆਵਾਂ: ਜੇ ਤੁਹਾਨੂੰ ਕਿਡਨੀ ਜਾਂ ਲੀਵਰ ਦੀ ਕੋਈ ਸਮੱਸਿਆ ਹੈ, ਤਾਂ ਇਸ ਦਾ ਸੇਵਨ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਦਰਅਸਲ, ਨਿੰਬੂ ਵਿੱਚ ਮੌਜੂਦ ਆਕਸਲੇਟ ਇੱਕ ਕ੍ਰਿਸਟਲ ਦੇ ਤੌਰ ਤੇ ਕੈਲਸੀਅਮ ਸਮਾਈਣ ਨੂੰ ਪ੍ਰਭਾਵਿਤ ਕਰ ਕੇ ਕਿਡਨੀ ਸਟੋਨ ਬਣਾ ਸਕਦੇ ਹਨ।

Likes:
0 0
Views:
194
Article Categories:
Health

Leave a Reply

Your email address will not be published. Required fields are marked *