‘ਭਗਤ ਸਿੰਘ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ’ – ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਖੱਟਕੜ ਕਲਾਂ ਪਹੁੰਚ ਲਾਏ ਨਾਅਰੇ

navjot sidhu in khatkar kalan

ਨਵਜੋਤ ਸਿੰਘ ਸਿੱਧੂ ਵੱਲੋ ਪਿਛਲੇ ਹਫਤੇ ਤੋਂ ਸ਼ੁਰੂ ਕੀਤਾ ਗਿਆ ਮੁਲਾਕਾਤਾਂ ਦਾ ਸਿਲਸਿਲਾ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਵੀ ਲਗਾਤਾਰ ਜਾਰੀ ਹੈ। ਇਸੇ ਕੜੀ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਖੱਟਕੜ ਕਲਾਂ ਪਹੁੰਚੇ ਹਨ। ਇੱਥੇ ਪਹੁੰਚਣ ‘ਤੇ ਸਿੱਧੂ ਨੇ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਸ਼ਹੀਦਾਂ ਤੋਂ ਸੇਧ ਲੈਣ ਆਏ ਹਨ। ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਸਾਡੀ ਸੋਚ ਪੰਜਾਬ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਸਾਡੇ ਲਈ ਪੰਜਾਬ ਤੋਂ ਉੱਪਰ ਕੁੱਝ ਵੀ ਨਹੀਂ ਹੋਣਾ ਚਾਹੀਦਾ, ਨਾ ਹੀ ਕੋਈ ਅਹੁਦਾ। ਸਿੱਧੂ ਨੇ ਕਿਹਾ ਅਸੀਂ ਪੰਜਾਬ ਨੂੰ ਮਾਡਲ ਬਣਾਵਾਂਗੇ ਜੋ ਪੰਜਾਬ ਨੂੰ ਖੁਸ਼ਹਾਲ ਬਣਾਏਗਾ ਅਤੇ ਪੁੱਠੇ ਰਾਹ ‘ਤੇ ਤੁਰਿਆ ਨੂੰ ਸਿੱਧੇ ਰਾਹ ‘ਤੇ ਪਏਗਾ।

ਉਨ੍ਹਾਂ ਕਿਹਾ ਪੰਜਾਬ ਦੇ ਹਰ ਵਾਸੀ ਅਤੇ ਹਰ ਕਾਂਗਰਸੀ ਵਰਕਰ ਵਿੱਚ ਸੱਚ ‘ਤੇ ਹੱਕ ਦੀ ਅਲਖ ਜਗਾਉਣੀ ਸਾਡਾ ਮਕਸਦ ਹੈ। ਸਿੱਧੂ ਦਾ ਸਵਾਗਤ ਕਰਨ ਲਈ ਖਟਕੜ ਕਲਾਂ ਵਿੱਚ ਵੀ ਉਨ੍ਹਾਂ ਦੇ ਸਮਰਥਕਾਂ ਦਾ ਬਾਹਰੀ ਇਕੱਠ ਦੇਖਣ ਨੂੰ ਮਿਲਿਆ ਹੈ। ਇੱਥੇ ਪਹੁੰਚਣ ਤੋਂ ਬਾਅਦ ਨਵਜੋਤ ਸਿੱਧੂ ਆਪਣੇ ਸਮਰਥਕਾਂ ਦੇ ਨਾਲ ‘ਭਗਤ ਸਿੰਘ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਲਾਉਦੇ ਵੀ ਦਿਖਾਈ ਦਿੱਤੇ।

Leave a Reply

Your email address will not be published. Required fields are marked *