Olympics Goldboy : ਨੀਰਜ ਚੋਪੜਾ ਨੇ ‘ਰਫਤਾਰ ਦੇ ਸਰਦਾਰ ਫਲਾਇੰਗ ਸਿੱਖ’ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਮੈਡਲ, ਜੀਵ ਮਿਲਖਾ ਨੇ ਭਾਵੁਕ ਹੋ ਕਿਹਾ…

neeraj chopra milkha singh

ਟੋਕੀਓ ਓਲੰਪਿਕਸ ਵਿੱਚ ਸ਼ਨੀਵਾਰ ਦਾ ਦਿਨ ਭਾਰਤ ਲਈ ਖੁਸ਼ੀ ਵਾਲਾ ਦਿਨ ਸੀ। ਇੱਕ ਪਾਸੇ ਨੀਰਜ ਚੋਪੜਾ ਨੇ ਦੇਸ਼ ਲਈ ਪਹਿਲਾ ਸੋਨ ਤਮਗਾ ਜਿੱਤਿਆ, ਜਦਕਿ ਦੂਜੇ ਪਾਸੇ ਪਹਿਲਵਾਨ ਬਜਰੰਗ ਪੂਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਖਾਸ ਗੱਲ ਇਹ ਰਹੀ ਕਿ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਆਪਣੀ ਇਤਿਹਾਸਕ ਪ੍ਰਾਪਤੀ ਮਹਾਨ ਸਪ੍ਰਿੰਟਰ ਅਤੇ ‘ਰਫਤਾਰ ਦੇ ਸਰਦਾਰ’, ‘ਫਲਾਇੰਗ ਸਿੱਖ’ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ। ਫਲਾਇੰਗ ਸਿੱਖ ਵਜੋਂ ਮਸ਼ਹੂਰ ਮਿਲਖਾ ਸਿੰਘ ਦੀ ਪਿਛਲੇ ਮਹੀਨੇ ਜੂਨ ਵਿੱਚ ਕੋਵਿਡ -19 ਕਾਰਨ ਮੌਤ ਹੋ ਗਈ ਸੀ। ਜੈਵਲਿਨ ਥ੍ਰੋ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਚੋਪੜਾ ਨੇ ਕਿਹਾ, “ਮਿਲਖਾ ਸਿੰਘ ਸਟੇਡੀਅਮ ਵਿੱਚ ਰਾਸ਼ਟਰੀ ਗੀਤ ਸੁਣਨਾ ਚਾਹੁੰਦੇ ਸੀ। ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਨ੍ਹਾਂ ਦਾ ਸੁਪਨਾ ਸੱਚ ਹੋ ਗਿਆ ਹੈ।

ਨੀਰਜ ਨੂੰ ਮਿਲੇ ਇਸ ਸਨਮਾਨ ਨਾਲ ਮਿਲਖਾ ਸਿੰਘ ਦੇ ਬੇਟੇ ਅਤੇ ਸਟਾਰ ਗੋਲਫਰ ਜੀਵ ਮਿਲਖਾ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੀਵ ਨੇ ਟਵਿੱਟਰ ‘ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦਿਆਂ ਲਿਖਿਆ,’ ‘ਪਿਤਾ ਜੀ ਸਾਲਾਂ ਤੋਂ ਇਸ ਦੀ ਉਡੀਕ ਕਰ ਰਹੇ ਸਨ। ਅਥਲੈਟਿਕਸ ਵਿੱਚ ਪਹਿਲੇ ਸੋਨ ਤਮਗੇ ਨਾਲ ਉਨ੍ਹਾਂ ਦਾ ਸੁਪਨਾ ਆਖਰਕਾਰ ਸੱਚ ਹੋ ਗਿਆ। ਇਸ ਨੂੰ ਟਵੀਟ ਕਰਦੇ ਹੋਏ ਮੈਂ ਰੋ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਪਿਤਾ ਦੀਆਂ ਅੱਖਾਂ ਵਿੱਚ ਵੀ ਹੰਝੂ ਹੋਣਗੇ। ਇਸ ਸੁਪਨੇ ਨੂੰ ਹਕੀਕਤ ਬਣਾਉਣ ਲਈ ਤੁਹਾਡਾ ਧੰਨਵਾਦ।’

ਉਨ੍ਹਾਂ ਨੇ ਅੱਗੇ ਲਿਖਿਆ, “ਤੁਸੀਂ ਨਾ ਸਿਰਫ ਓਲੰਪਿਕ ਖੇਡਾਂ ਵਿੱਚ ਦੇਸ਼ ਦਾ ਪਹਿਲਾ ਐਥਲੈਟਿਕਸ ਸੋਨ ਤਗਮਾ ਜਿੱਤਿਆ, ਤੁਸੀਂ ਇਸਨੂੰ ਮੇਰੇ ਪਿਤਾ ਨੂੰ ਸਮਰਪਿਤ ਕੀਤਾ। ਮਿਲਖਾ ਪਰਿਵਾਰ ਇਸ ਸਨਮਾਨ ਲਈ ਦਿਲੋਂ ਧੰਨਵਾਦ ਕਰਦਾ ਹੈ।”

Leave a Reply

Your email address will not be published. Required fields are marked *